$।। 53900 13010 501011। 010) 3101੩1£॥0॥੩

ਏਸੇ ਕਲਮ ਤੋਂ :

ਲੋਕਧਾਰਾ ਅਧਿਅਨ :

1. _ ਲੋਕ ਧਰਮ

2. _ ਮੌਧਕਾਲੀਨ ਪੋਜਾਬੀ ਕਥਾ : ਰੂਪ ਤੇ ਪਰੰਪਰਾ 3. _ ਲੋਕਧਾਰਾ ਅਤੇ ਸਾਹਿਤ

4. _ ਪੋਜਾਬ ਦੀ ਲੋਕਧਾਰਾ

5. _ ਗੁਰੂ ਅਰਜਨ ਬਾਣੀ ਵਿਚ ਲੋਕ-ਤੌਤ

6. _ ਗੁਰੂ ਨਾਨਕ ਤੇ ਲੋਕ-ਪ੍ਰਵਾਹ .

7. _ ਆਪਣਾ ਦੇਸ ਪਰਾਇਆ ਦੇਸ

8. _ ਪੌਜਾਬ ਦਾ ਲੋਕ-ਸਾਹਿੰਤ

9. _ ਲੋਕ ਆਖਦੇ ਹਨ (ਅਖਾਣ ਅਧਿਅਨ) 10. ਸੁਹਜ ਪ੍ਰਬੋਧ (ਮੁਹਾਵਰਾ ਅਧਿਅਨ) _ 11. ਇਕ ਘੁਟ ਰਸ ਦਾ (ਲੋਕ-ਕਹਾਣੀਆਂ)

12. ਪੌਜਾਬ ਦੀਆਂ ਜਨੌਰ ਕਹਾਣੀਆਂ

13. _ਪੋਜਾਬ ਦੀਆਂ ਲੋਕ-ਕਹਾਣੀਆਂ

14. _ਪੌਜਾਬ : ਲੋਕ-ਸੰਸਕ੍ਰਿਤੀ ਔਰ ਸਾਹਿੰਤਯ (ਹਿੰਦੀ) 15. _ 161%101ਏ 8 20103

16. ਬਾਤਾਂ ਮੋਂਢ ਕਦੀਮ ਦੀਆਂ

17. _ਪੋਜਾਬੀ ਸਾਹਿੰਤ ਇਤਿਹਾਸ ਦੀਆਂ ਲੋਕ-ਰੂੜ੍ਹੀਆਂ 18. ਆਦਿ ਗ੍ਰੰਥ ਵਿਚ ਲੋਕ-ਸੰਕਲਪ ਕਵਿਤਾ :

19. ਖ਼ੁਸ਼ਬੂਆਂ __

20. ਕੰਵਲ ਪਤੀਆਂ

21. ਪਾਣੀ ਔਦਰ ਲੀਕ ਛਪ ਰਹੀਆਂ ਪੁਸਤਕਾਂ :

22. ਆਦਿ ਗ੍ਰਥ ਪੌਰਾਣਿ ਕੋਸ਼

23.

,& €110681 $(009 0$ £4048 ਗਿ੦੯੦105 (11505)

$।। 5390੫ 13010 51101 1। ੬101੫ _੫311018115॥00/6%ਏ018੮0।)

॥0੭5://0੦06€.੦99/0੬੧੦11/੧॥੧੦੧੦੧

ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਐੱਮ.ਏ., ਪੀਐੱਚ.ਡੀ.

ਚਾਂਦਨੀ ਚੌਕ, ਦਿੱਲੀ-110006

$।। 5੧000 1801 5019111 €10ਗ9 1੧3॥0118151070160118/101॥

॥੧੧੨6//੦੦॥੮€.੦19/9€੧੦14100091੦;੧

6 ਡਾ. ਸੋਹਿੰਦਰ ਸਿੰਘ ਬੇਦੀ

ਪਹਿਲੀ ਵਾਰ : ਮਈ 1978 ਦਜੀ ਵਾਰ : 2009

-

ਮੁੱਲ : 300/- ਰੁਪਏ (ਪਹਿਲੀ ਤੇ ਦੂਜੀ ਜਿਲਦ)

151੧ 81-7116-114-4 (5੬0 1511੧ 81-7116-293-2

ਪ੍ਰਕਾਸ਼ਕ ਨੈਸ਼ਨਲ ਬੁਕ ਸ਼ਾਪ ਚਾਂਦਨੀ ਚੌਕ, ਦਿੱਲੀ-110006 .

ਛਾਪਕ : ਦਰਿਆ ਗੰਜ, ਨਵੀਂ ਦਿੱਲੀ-110002

॥]3॥੧ 1,01001413 ੧95॥੩੮੯ 050, ੧01. 1 & 1 (1311861 70101 ॥1290100€8018. ੧੮੦1. 1 & 11) 27

101 5011103 $181211

੧੧3॥੧੨੧੨ 3001 ਰੇ

ਹ-11/80, 1੧੧01 98100), ਹਟ 120110-110027

2/5//6#026 ?) ਵਿਗ101131 8000 51101) 21850 €810€11 11311, €101001 610੧੧. 1210-110006 00. : 23264342., 64529291 ਰ੍ $।। 5390੫ 13010 51101।1। ੬10੧ 31101315।0੧0181੮0।।

ਲੋਕਾਂ ਤੋ ਲੋਕਾਂ ਤਕ

ਲੋਕਧਾਰਾ (੦00੦੪) ਲੋਕ-ਸੰਸਕ੍ਰਿਤੀ ਦਾ ਭਾਵੁਕ ਤੇ ਬੋਧਿਕ ਪਾਸਾਰ ਅਤੇ ਲੋਕ-ਮਨ ਦਾ ਸਹਿਜ ਪ੍ਰਗਟਾਵਾ ਹੋਣ ਦੇ ਨਾਤੇ ਕਿਸੇ ਜਾਤੀ ਦੇ ਜੀਵਨ ਚਰਿਤ੍ਰ ਅਤੇ ਵਿਹਾਰ ਦਾ ਮੂਲ ਸੋਚ ਹੈ। ਇਸ ਸੋਚ ਨੂੰ ਪਰੋਖੇ ਰਖ ਕੇ ਕਿਸੇ ਵੀ ਜਾਤੀ ਦੇ ਸਮੁੱਢੇ ਜੀਵਨ. ਕਲਾ ਅਤੇ ਸਾਹਿੰਤ ਦੇ ਬੁਨਿਆਦੀ ਚਰਿਤਰ. ਸਰੂਪ ਅਤੇ ਪ੍ਰਵਿਰਤੀਆਂ ਦੀ ਪਛਾਣ ਸੌਖੀ ਨਹੀਂ।

ਪੈਜਾਬੀ ਜੀਵਨ, ਕਲਾ ਅਤੇ ਸਾਹਿੰਤ ਵਿਚ ਲੋਕਧਾਰਾ ਦੀਆਂ ਰੂੜ੍ਹੀਆਂ ਇਕ ਗੌਰਵਮਈ ਤੌਥ ਵਾਂਗ ਬਿਖਰੀਆਂ ਹੋਣ ਤੋਂ ਇਲਾਵਾ ਜਾਗਤ ਜੋਤ ਵਾਂਗ ਪ੍ਰਕਾਸ਼ਮਾਨ ਵੀ ਹਨ। ਭਾਵੇਂ ਪੋਜਾਬ ਦਾ ਅਜੋਕਾ ਜੀਵਨ ਵਿਗਿਆਨਕ ਪ੍ਰਗਤੀ ਤੋਂ ਉਭਰੇ ਨਵੇਂ ਬੋਧਾਂ ਅਤੇ ਉਦਯੋਗੀਕਰਨ ਨਾਲ ਉਪਜੀਆਂ ਨਵੀਆਂ ਸਥਿਤੀਆਂ।ਸਦਕਾ ਪਜੰਪਰਾਗਤ ਜੀਵਨ ਨਾਲੋਂ ਟੁਟਦਾ ਜਾ ਰਿਹਾ ਹੈ. ਪਰ ਅਜੇ ਵੀ ਸਾਡੇ ਪਿੰਡਾਂ ਵਿਚ ਲੋਕਧਾਰਾ ਲੋਕ-ਸੰਸਕ੍ਰਿਤੀ ਦੇ ਰੂਪ ਵਿਚ ਆਪਣੇ ਪੂਰੇ ਵਿਨੋਦੀ ਅਤੇ ਆਨੰਦਮਈ ਪਰਪੌਚ ਨਾਲ ਫੈਲੀ ਹੋਈ ਹੈ। ਸ਼ਹਿਰੀ ਜੀਵਨ ਦੇ ਪਸਾਫੇ ਵਿਚ ਵੀ ਅਨੇਕਾਂ ਲੋਕ-ਤੌਤ ਅਤੇ ਰੂੜ੍ਹੀਆਂ ਆਪਣੇ ਬਹੁ-ਬਿਧ ਰੰਗ-ਰੂਪ ਵਿਚ ਦ੍ਰਿਸ਼ਟੀਗੋਚਰ ਹਨ।

ਇਹੋ ਗੌਲ ਪੌਜਾਬੀ ਕਲਾ ਅਤੇ ਸਾਹਿੰਤ ਬਾਰੇ ਆਖੀ ਜਾ ਸਕਦੀ ਹੈ। ਪੋਜਾਬੀ ਕਲਾ, ਚਾਹੇ ਉਹ ਨਿਰਤ-ਨਾਟ ਹੈ. ਚਾਹੇ ਰਾਗ ਜਾਂ ਚਿਤਰ ਕਲਾ, ਉਸ ਦੀਆਂ ਬੁਨਿਆਦੀ ਰੂੜ੍ਹੀਆਂ ਲੋਕਧਾਰਾ ਵਿਚੋਂ ਹੀ ਆਈਆਂ ਹਨ। ਸਾਡੇ ਨ੍ਰਿਤ ਤਾਂ ਸਜੀਵ ਲੋਕ-ਰੂਪਾਂ ਤੋਂ _ਵੌਖਰੀ ਹੋਂਦ ਸਥਾਪਿਤ ਹੀ ਨਹੀਂ ਕਰ ਸਕੇ। ਉਨ੍ਹਾਂ ਕਦੇ ਕਲਾਸਕੀ ਰੂਪ ਗ੍ਰਹਿਣ ਹੀ ਨਹੀਂ ਕੀਤੇ। ਸਾਡਾ ਨਾਟਕ ਵੀਹਵੀਂ ਸਦੀ ਦੇ ਆਰੰਭ ਤਕ ਲੋਕ-ਨਾਟ ਦੇ ਰੂਪ ਵਿਚ ਹੀ ਵਿਗਸਦਾ ਰਿਹਾ। ਸਾਹਿੰਤਕ ਪਰੰਪਰਾ ਧਾਰਨ ਕੀਤਿਆਂ ਨਾਟਕ ਨੂੰ ਅਜੇ ਕੁਝ ਦਹਾਕੋ ਹੀ ਹੋਏ ਹਨ। ਪੌਜਾਬ ਵਿਚ ਪ੍ਰਚਲਤ ਬਹੁਤੇ ਰਾਗ ਅਤੇ ਰਾਗਣੀਆਂ ਸ਼ੁਧ ਰੂਪ ਵਿਚ ਲੋਕ-ਸੰਗੀਤ ਦਾ ਹੀ ਸੁਧਰਿਆ ਰੂਪ ਹਨ। ਸਾਡੇ ਉਹੋ. ਚਿਤ੍ਰਕਾਰ ਵਧੇਰੇ ਨਾਮਣਾ ਖਟ ਸਕੇ ਹਨ, ਜਿਨ੍ਹਾਂ ਨੇ ਆਪਣੇ ਲੋਕ-ਵਿਰਸੇ ਨੂੰ ਹੀ ਹੁੰਗਾਲਿਆ ਹੈ। ਸ੍ਰ. ਸੋਭਾ ਸਿੰਘ ਦੀ ਅਮਰ ਰਚਨਾ 'ਸੋਹਣੀ ਮਹੀਂਵਾਲ' ਲੋਕਾਂ ਦੇ. ਮਹਿਬੂਬ ਪਾਤਰਾ ਦਾ ਹੀ ਕਲਾਤਮਕ ਸਮੂਰਤੀਕਰਣ ਹੈ।

ਇਹੋ ਹੋਣੀ ਪੰਜਾਬੀ ਸਾਹਿੰਤ ਨੂੰ ਵੀ ਭੋਂਗਣੀ ਪਈ ਹੈ। ਮੌਧਕਾਲੀਨ ਪੰਜਾਬੀ ਸਾਹਿਤ ਤਾਂ ਸ਼ੁਧ ਰੂਪ ਵਿਚ ਲੋਕ-ਮਨ ਦੀ ਹੀ ਅਭਿਵਿਅਕਤੀ ਹੋਣ ਕਰ ਕੇ ਲੋਕਧਾਰਾ ਦੀਆਂ ਬਹੁ-ਬਿਧ ਜੂੜ੍ਹੀਆਂ ਨਾਲ ਓਤਪੋਤ ਹੈ। ਜਦੋਂ ਤਕ ਮੌਧਕਾਲੀ ਸਾਹਿੰਤ ਦਾ ਅਧਿਅਨ ਲੋਕਧਾਰਾਈ ਦ੍ਰਿਸ਼ਟੀ ਤੋਂ ਨਹੀਂ ਹੁੰਦਾ, ਉਸ ਦਾ ਬੁਨਿਆਦੀ ਪ੍ਰਕ੍ਰਿਤੀ ਅਤੇ ਮੂਲ ਕਾਵਿਕ ਸੋਚ ਉਜਾਗਰ ਨਹੀਂ ਹੋ ਸਕਦਾ, ਪੂਰਾ ਮੁੱਲ ਪੋਣ , ਦਾ ਤਾਂ ਸਵਾਲ ਹੀ ਨਹੀਂ ਉਠਦਾ। ਆਧੁਨਿਕ ਪੌਜਾਬੀ ਸਾਹਿੰਤ ਵਿਚ ਵੀ ਉਹੋ ਰਚਨਾਵਾਂ ਵਧੇਰੇ ਮਕਬੂਲ ਹੋਈਆਂ ਹਨ. ਜਿਨ੍ਹਾਂ ਵਿਚ ਲੋਕ-ਰੂੜ੍ਹੀਆਂ ਆਪਣੇ ਜਲਾਲ ਵਿਚ ਹਨ।

ਪੰਜਾਬੀ ਸੰਸਕ੍ਰਿਤੀ ਦੀ ਬਹੁ-ਰੰਗੀ ਫੁਲਕਾਰੀ ਲੋਕਧਾਰਾਈ ਰੂੜ੍ਹੀਆਂ ਦੇ ਤਾਣੇ ਪੇਟੇ ਨਾਲ ਜੀਵਨ ਦੀ ਖੌਡੀ ਉਤੇ ਬੁਣੀ ਗਈ ਹੈ। ਪੰਜਾਬੀ ਸੰਸਕ੍ਰਿਤੀ ਦੀ ਯੁਗਾਂ ਲੰਮੀ ਯਾਤ੍ਰਾ ਵਿਚ ਇਹ ਧਰਤੀ ਕਈ ਕਬੀਲਿਆਂ ਦਾ ਰੰਗ-ਮੰਚ ਰਹੀ ਅਤੇ ਅਨੋਕਾਂ ਦਿਸ਼ਾਵਾਂ ਤੋਂ ਲੋਕ-ਰੂੜ੍ਹੀਆਂ ਇਸ ਫੁਲਕਾਰੀ ਵਿਚ ਸਮਿਲਤ ਹੋ ਕੇ ਇਸ ਨੂੰ ਇਕ ਵਿਲੌਖਣ ਰੰਗ-ਰੂਪ ਤੇ ਜਲਾਲ ਬਖ਼ਸ਼ਦੀਆਂ ਰਹੀਆਂ।

ਸੰਸਕ੍ਰਿਤੀ ਦੇ ਦਰਪਣ ਵਿਚ ਆਪਣੀ ਅਤੇ ਆਪਣੀ ਜਾਤੀ ਦੀ ਨੁਹਾਰ/ਆਭਾ ਵੇਖਣਾ ਇਕ ਦਿਲਚਸਪ ਕਾਰਜ ਹੀ ਨਹੀਂ ਸ਼੍ੈ-ਪਛਾਣ ਲਈ ਆਵੌਸ਼ਕਤਾ ਵੀ ਹੈ। ਸੰਸਕ੍ਰਿਤੀ ਦੀ ਪਛਾਣ ਤੋਂ ਬਗੈਰ. ਕੀ ਜਾਤੀ ਨੂੰ ਅਤੋ ਕੀ ਵਿਅਕਤੀ ਨੂੰ ਆਪਣੀ ਹੋਂਦ ਦੀ ਕਦੇ ਪਛਾਣ ਨਹੀਂ ਹੁੰਦੀ ਅਤੇ ਆਪੇ ਹੀ ਸਹੀ ਪਛਾਣ ਤੋਂ ਬਗੈਰ ਜ਼ਾਤੀ ਇਕ ਸੇਧਹੀਣ ਭੀੜ ਵਾਂਗ ਹੈ ਅਤੇ ਵਿਅਕਤੀ ਭਾਵੇਂ ਹੋਰ ਜੋ ਕੁਝ ਮਰਜ਼ੀ ਹੋਵੇ. ਸਮਾਜਿਕ ਪ੍ਰਾਣੀ ਨਹੀਂ ਰਹਿੰਦਾ। ਪੰਜਾਬ ਦਾ ਕੋਈ ਵਿਅਕਤੀ ਜਾਂ ਕੋਈ ਸੰਪ੍ਰਦਾਇ ਜਦੋਂ ਕਿਧਰੇ ਆਪਣੀ ਸੰਸਕ੍ਰਿਤੀ ਤੋਂ ਅਲਹਿਦਾ ਹੋਣ ਦਾ ਯਤਨ ਕਰਦਾ ਹੈ. ਉਹ ਆਪਣਾ ਅਸਤਿਤਵ ਰੀਵਾ ਬੈਠਦਾ

ਨਿਤ ਉਰ 2 $।। 5390੫ 13010 51101।1। ੬10੫ 110131510ਗ੧0181੮0।।

ਹੈ। ਇਹੋ ਇਕ ਵਜਹ ਹੈ ਕਿ ਸਾਡੇ ਔਜ ਦੇ ਬਹੁਤੇ ਸਾਹਿੰਤਕਾਰ, ਆਪਣੀ ਸੰਸਕ੍ਰਿਤੀ ਨਾਲੋਂ ਟੁਟ ਕੇ ਭੀੜ ਵਿਚ ਗਵਾਚੇ ਫਿਰਦੇ ਹਨ। ਜੋ ਰੂਹ ਦੀ ਅਧਿਆਤਮਕਤਾ ਨਾਲ ਇਕ ਰੂਪ ਹੋ ਕੇ ਸਾਧਨਾ ਦੀ ਸ਼ਕਲ ਧਾਰਨ ਕਰ` ਗਿਆ ਹੈ। ਇਨ੍ਹਾਂ ਰਾਹਾਂ ਨਾਲ ਮੇਰੇ ਕਦਮਾਂ ਦੀ ਸਾਂਝ ਇਤਨੀ ਪੌਕੀ ਪੀਡੀ ਹੋ ਗਈ ਹੈ ਕਿ ਪਾਂਧੀ ਅਤੇ ਪੈਧ ਦੋਵੇਂ ਇਕ ਦੂਜੇ ਵਿਚ ਸਮਾ ਗਏ`ਹਨ। ਮੈਂ ਮਾਨਸਿਕ ਤੋਰ ਉਤੇ ਲੋਕਧਾਰਾ ਨਾਲ ਇਤਨਾ ਇਕ ਰਸ ਹੋ ਗਿਆ ਹਾਂ ਕਿ ਮੇਰੀ ਪਛਾਣ ਹੀ ਲੋਕਧਾਰਾ ਦੀ ਹੋਂਦ ਵਿਚ ਲੀਨ ਹੋ ਕੇ ਆਪਣਾ ਵੱਖਰਾ ਅਸਤਿਤਵ ਗੌਵਾ ਬੈਠੀ ਹੈ। ਲੌਕਧਾਰ਼ਾ ਮੇਰਾ ਪ੍ਰਾਣ ਹੈ, ਮੇਰੀ ਸ਼ਾਹ ਰਗ. ਇਸ ਨਾਲੋਂ ਟੁਟਕੇ ਮੈਂ ਜੀਅ ਨਹੀਂ ਸਕਦਾ। ਮਨੂੰ ਇਉਂ ਜਾਪਦਾ ਹੈ ਕਿ ਮੈਂ ਪਿਛਲੇ ਕਈ ਜਨਮਾਂ ਤੋਂ ਲੋਕਾਂ ਵਿਚ ਰਲ ਕੇ ਲੋਕਧਾਰਾ ਦੀਆਂ ਰੂੜ੍ਹੀਆਂ ਨੂੰ ਸਿਰਜਦਾ ਅਤੇ ਬਾਰ-ਬਾਰ ਉਨ੍ਹਾਂ ਦੀ ਪੁਨਰ ਰਚਨਾ ਕਰਦਾ ਰਿਹਾ ਹਾਂ ਅਤੇ ਹੁਣ ਉਨ੍ਹਾਂ ਰੂੜ੍ਹੀਆਂ ਨੂੰ ਇਕਤ੍ਰ ਕਰ ਕੇ ਸਾਂਭਣ ਦਾ ਕੌਮ ਵੀ ਜਿਵੇਂ ਕੁਦਰਤ ਨੇ ਮੈਨੂੰ ਹੀ ਸੌਂਪਿਆ ਹੋਵੇ। ਮੈਂ ਹੀ ਇਨ੍ਹਾਂ ਰੂੜ੍ਹੀਆਂ ਦਾ ਸਿਰਜਕ ਹਾਂ, ਮੈਂ ਹੀ ਪਿਛਲੀ ਪੀੜ੍ਹੀ ਦੇ ਰੂਪ ਵਿਚ ਬਾਰ-ਬਾਰ ਅਗਲੀ ਪੀੜੀ

ਕੇ ਮੈਂ ਇਸ ਵਿਸ਼ਵ ਕੋਸ਼ ਦੇ ਰੂਪ ਵਿਚ. ਉਨ੍ਹਾਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ। ਲੌਕਧਾਰਾ ਪ੍ਰਤੀ ਲਗਨ ਮੈਨੂੰ ਬਚਪਨ ਵਿਚ ਹੀ ਵਿਰਸੇ ਵਜੋਂ ਮਿਲੀ। ਬਚਪਨ ਵਿਚ ਇਹ ਲਗਨ ਲੋਕ-ਗੀਤਾਂ ਅਤੇ ਲੋਕ-ਕਹਾਣੀਆਂ ਸੁਣਨ ਸੁਣਾਨ ਅਤੇ ਮੇਲੇ ਮੁਸਾਹਿਬੇ ਵੇਖਣ ਅਤੇ ਲੋਹੜੀ, ਹੋਲੀ, ਦੀਵਾਲੀ

$।। 5300੫ 13016 51011। 100੧6 3110 131510ਗ੧0131੮0।।

ਜੀ ਬੇਦੀ ਤੋਂ ਸੁਣ ਕੇ ਡਾਇਰੀ. ਵਿਚ ਲਿਖਿਆ, ਉਹ ਸੀ, 'ਫੂਹੀਂ ਫੂਹੀਂ ਤਲਾਅ'। ਉਦੋਂ' ਤੋਂ ਹੁਣ ਤਕ ` ਕਤਰਾ ਕਤਰਾ ਕਰ ਕੇ ਇਕਤ੍ਰ ਕੀਤੀ ਸਾਮਗ੍ਰੀ, ਔਜ ਵਿਸ਼ਵ ਕੋਸ਼ ਦੇ ਰੂਪ ਵਿਚ ਇਕ ਪ੍ਰਵਾਜ਼ ਬਣ ਗਈ ਹੈ। ਮੈਨੂੰ ਦੁਖ ਹੈ ਕਿ ਮੇਰੇ ਪਿਤਾ ਜੀ ਕਤਰੇ ਨੂੰ ਪ੍ਰਵਾਹ ਬਣਦਾ ਨਾ ਵੈਖ ਸਕੇ ਅਤੇ ਸੋਨ 1945 ਵਿਚ ਹੀ. ਜਦੋਂ ਮੈਂ ਬੀ. ਏ. ਪੜ੍ਹਦਾ ਸਾਂ ਮੇਰਾ ਸਾਥ ਛੱਡ ਗਏ। ਇਥੇ ਮੈਂ ਆਪਣੇ ਬਜ਼ੁਰਗ ਨਾਨੇ ਸ੍ਰ. ਕਰਤਾਰ ਸਿੰਘ ਦਾ ਜ਼ਿਕਰ ਕਰਨਾ ਆਪਣਾ ਫ਼ਰਜ਼ ਸਮਝਦਾ ਹਾਂ, ਜਿਨ੍ਹਾਂ ਨੇ ਮੈਨੂੰ ਵਿਦਿਆਰਥੀ ਅਵਸਥਾ (1940 ਈ.) ਵਿਚ ਆਪਣੇ ਕੋਲ ਜ਼ਬਰਦਸਤੀ ਬਿਠਾ ਕੇ ਲੋਕ-ਕਹਾਣੀਆਂ, ਕਾਵਿ-ਕਥਾਵਾਂ ਅਤੇ ਗੀਤ ਲਿਖਵਾਏ। ਸਭ ਤੋਂ ਪਹਿਲੀ ਕਾਵਿ-ਕਥਾ ਜੋ ਉਨ੍ਹਾਂ ਮੈਨੂੰ ਆਪਣੇ ਕੋਲ ਬਿਠਾ ਕੇ ਲਿਖਵਾਈ, ਉਸ ਦਾ ਇਕ ਬੈਦ ਇਸ ਪ੍ਰਕਾਰ ਹੈ = ___ ਸਿਪਾਹੀ __ : _ਕਾਲੋ ਕਾਲੇ ਵੈਂਗਣਾ ਕਾਲੇ ਕਾਲੇ ਨੈਣ, ___ ਜਿਹਾ ਡਿੱਠਾ ਸਾਲਾ ਤਿਹੀ ਹੋਸੀ ਭੈਣ। ਜੋਬਨਮਤੀ _: _ਫਲ ਫੁਲ ਪੈਂਦੇ ਡਾਲੀਆਂ ਫਲ ਫੁਲ ਹੋਰ ਸਵਾਦ, ਜੇ ਤੂੰ ਸੁਘੜ ਸੁਜਾਣ ਏ' ਤਾਂ ਮੋੜ ਘੋੜੇ ਦੀ ਵਾਗ। ਇਹ ਕਾਵਿ ਕਥਾ ਧਨੀ ਪੋਠੋਹਾਰ ਵਿਚ ਬੜੀ ਪ੍ਰਸਿਧ ਹੈ। ਨਾਨਾ ਜੀ ਤੋਂ ਇਕੋਂਠੀ ਕੀਤੀ ਕੁਝ ਸਮਗ੍ਰੀ ਮੈਂ 'ਪੋਜਾਬ ਦਾ ਲੋਕ-ਸਾਹਿੱਤ' ਨਾਂ ਦੀ ਪੁਸਤਕ ਵਿਚ ਦਿਤੀ ਹੈ। ਪਰ ਲੋਕਧਾਰਾ ਪ੍ਰਤੀ ਪੂਰੀ ਸੁਹਿਰਦਤਾ ਅਤੇ ਲਗਨ ਨਾਲ ਕੰਮ ਮੈਂ 1950 ਈ. ਵਿਚ ਸ਼ੁਰੂ ਕੀਤਾ, ਜਦੋਂ ਮੈਂ ਦਿੱਲੀ ਦੀ ਇਕ ਲਾਇਬ੍ਰੇਰੀ ਵਿਚ 'ਸਟੈਂਡਰਡ ਡਿਕਸ਼ਨਰੀ ਆਫ਼ ਫ਼ੋਕਲੋਰ' ਵੋਖੀ। ਮੈਂ ਕਈ ਮਹੀਨੇ ਲਗਾਤਾਰ -ਸਭ ਕੰਮ-ਕਾਜ ਤਿਆਗ ਕੇ ਉਸ ਕੋਸ਼ ਦਾ ਅਧਿਅਨ ਕੀਤਾ ਅਤੇ ਲੋਕਧਾਰਾ ਦੀ ਸੰਸਾਰ ਨੂੰ ਜਾਣਨ ਦੀ ਚੇਸ਼ਟਾ ਕੀਤੀ। ਉਦੋਂ ਹੀ ਮੈਂ ਪੋਜਾਬੀ ਵਿਚ ਫ਼ੋਕਲੋਰ ਦਾ ਸਮਾਨਾਰਥਕ ਸ਼ਬਦ 'ਲੋਕਧਾਰਾ' ਦੀ ਸਿਰਜਨਾ ਕੀਤੀ ਅਤੇ ਨਾਲ ਹੀ ਲੋਕਧਾਰਾ ਵਿਸ਼ਵਕੋਸ਼ ਲਿਖਣ ਦਾ ਦ੍ਰਿੜ੍ਹ ਨਿਸ਼ਚਾ ਕੀਤਾ। ਉਦੋਂ ਪੋਜਾਬੀ ਵਿਚ ਫ਼ੋਕਲੋਰ ਨੂੰ ਇਕ ਵੱਖਰੇ ਡਿਸਿਪਲਨ ਦੀ ਰੂਪ ਵਿਚ ਗ੍ਰਹਿਣ ਨਹੀਂ ਸੀ ਕੀਤਾ ਗਿਆ ਅਤੇ ਪੁਰਬਕਾਲੀ ਪੁਸਤਕਾਂ ਵਿਚ ਫ਼ੋਕਲੋਰ ਲਈ ਸਮਾਨਾਰਥਕ ਸ਼ਬਦ ਲੋਕ-ਗੀਤ ਜਾਂ ਲੰਕ- ਕਹਾਣੀ ਆਦਿ ਵਰਤੇ ਮਿਲਦੇ ਹਨ। __ ਇਸ ਵਿਸ਼ਵਕੋਸ਼ ਦੀ ਸਾਮਗ੍ਰੀ ਮੈਂ ਮੌਖਿਕ ਅਤੇ ਲਿਖਤੀ ਦੋਹਾਂ ਸੋਮਿਆਂ ਤੋਂ ਇਕਤ੍ਰ ਕੀਤੀ ਹੈ। ਗੇਖਿਕ ਸੋਮਾ ਤਾਂ ਲੋਕ ਹਨ, ਜਿਨ੍ਹਾਂ ਦੀ ਸਿਮਰਤੀ ਵਿਚ ਜੋ ਵੀ ਪਰੰਪਰਾਗਤ ਰੂੜ੍ਹੀਆਂ ਅਤੇ ਵਸਤ ਮੌਜ਼ੂਦ ਸੀ. ਉਹ ਮੈਂ' ਹੁੰਗਾਲ ਹੁੰਗਾਲ ਕੇ ਕੌਢਣ ਦੇ ਯਤਨ ਕੀਤੇ। ਜਦੋਂ ਕਿਧਰੇ ਵੀ ਮੈਨੂੰ ਕਿਸੇ ਪਰੰਪਰਾ ਨਾਲ ਇਕ ਰਸ ਹੋਏ ਬ੍ਰਿਧ ਦੀ ਦਸ ਪੈਂਦੀ, ਮੈਂ ਉਸ ਤੋਂ ਰੀਤਾਂ ਰਸਮਾਂ, ਸੰਸਕਾਰਾਂ, ਮਨੌਤਾਂ, ਭਰਮ” ਵਹਿਮਾਂ ਅਤੇ ਹੋਰ ਸਾਂਸਗ੍ਰਿਤਕ ਰੂੜ੍ਹੀਆਂ ਬਾਰੇ ਗਿਆਨ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦਾ। ਦੂਜਾ ਸੋਮਾ ਲਿਖਤੀ ਹੈ।' ਲੋਕਧਾਰਾ ਦੀਆਂ ਅਨੌਕਾਂ ਰੂੜ੍ਹੀਆਂ, ਜ਼ਿਲ੍ਹਾ ਗਜ਼ਟੀਅਰ, ਇੰਡੀਅਨ ਵੀ ਲਿਆ ਗਿਆ ਹੈ। ਕੁਝ ਸਾਮਗ੍ਰੀ ਪੋਜਾਬ ਦੀਆਂ ਲਾਇਬ੍ਰੇਰੀਆਂ ਜਾਂ ਕੁਝ ਵਿਦਵਾਨਾਂ ਕੋਲ ਪਏ ਖਰੜਿਆਂ ਵਿਚੋਂ ਵੀ ਇਕਤ੍ਰ ਕੀਤੀ ਗਈ ਹੈ। ` ਇਸ ਵਿਸ਼ਵਕੋਸ਼ ਵਿਚ ਹੇਠ ਲਿਖੇ ਵਿਸ਼ਿਆਂ ਬਾਰੇ ਸਾਮਗ੍ਰੀ ਉਪੰਲਬਧ ਹੈ >

$।। 5390੫ 1301 51101 1। ੬10੫ £ 311031510ਗ੧0131੮0।।

ਰੀਤਾਂ ਰਸਮਾਂ ਤੇ ਸੰਸਕਾਰ ਆਦਿ, -__ ਲੌਕ-ਧਰਮ,. ਅਨੁਸ਼ਠਾਨ, ਕਰਮ ਕਾਂਡ, ਪੂਜਾ ਵਿਧੀਆਂ, ਵਰਤ, ਤਿਲਕ. ਟਿਕਾ, ਮਾਲਾ ਆਦਿ, 9. _ ਲੰਕ-ਭਰਮ. ਵਿਸ਼ਵਾਸ, ਮਨੌਤਾਂ, ਧਾਰਨਾਵਾਂ, ਸ਼ਗਨ ਅਪਸ਼ਗਨ ਆਦਿ, 10. ਜੋਤਿਸ਼, ਤੌਤਰ, ਜੰਤਰ, ਮੋਤਰ, ਸਉਣ ਸਾਸਤ੍ਰ, ਓਝੇ, ਚੇਲੇ ਆਦਿ, 11. ਲੋਕ-ਕਾਵਿ ਦੇ ਸੈ ਤੋਂ ਉਪਰ ਰੂਪ, ਘੋੜੀਆਂ, ਸੁਹਾਗ ਆਦਿ, 12. ਲੋਕ-ਕਥਾਵਾਂ ਦੇ ਚਾਲ੍ਹੀ ਤੋਂ _ ਉਪਰ ਰੂਪ. ਮੁਢੀ. ਸਿਧੀ, ਪਰੀ ਕਥਾ ਆਦਿ, 13. ਲੋਕ-ਨ੍ਰਿਤ ਅਤੇ ਲੋਕ-ਨਾਟ ਦੇ ਅਨੇਕਾਂ ਰੁਪ, 14. ਲੋਕ-ਕਲਾ, ਚਿਤ੍ਰਕਾਰੀ, ਕੰਧ ਚਿਤ੍ਰ ਥਾਪੇ, ਬਿੰਦ ਖਟੋਲੋ ਆਦਿ, 15. ਮੁਹਾਵਰੇ, ਅਖਾਣਾਂ, ਬੁਝਾਰਤਾਂ ਦੇ ਅਨੇਕਾਂ ਰੂਪ, 16. ਲੋਕ-ਮਨੌਰੰਜਨ, ਖੇਡਾਂ ਆਦਿ, 17. ਲੋਕ-ਧੰਦੇ, 18. ਲੋਕ-ਸ਼ਬਦਾਵਲੀ, 19. ਲੋਕ-ਪ੍ਰਤੀਕ, ਸਵਾਸਤਿਕ. ਸਤਿਆ, ਚੋਕ_ ਆਦਿ,

ਇਸ ਵਿਸ਼ਵ ਕੋਸ਼ ਦੀ ਬਹੁਤ ਸਮਗ੍ਰੀ ਮੈਂ ਲੋਕਾਂ ਤੋਂ ਪ੍ਰਪਤ ਕੀਤੀ ਹੈ. ਸੋ ਇਹ ਕੋਸ਼ ਪੰਜਾਬ ਦੇ ਲੌਕਾਂ ਨੂੰ ਭੇਟ ਕਰਦਿਆਂ ਮੈਨੂੰ ਅਪਾਰ ਖੁਸ਼ੀ ਹੋ ਰਹੀ ਹੈ : ਤੇਰਾ ਤੁਝ ਕੋ_ਸੌਂਪਤੇ ਕਿਆ ਲਾਗੇ ਮੇਰਾ।

-ਸ. ਸ. ਵਣਜਾਰਾ ਬੇਦੀ ਬੁਧ ਪੁਰਨਮਾ (22 ਮਈ) 1978 ਜੇ-11/80, ਰਾਜੋਰੀ ਗਾਰਡਨ, ਨਵੀਂ ਦਿੱਲੀ

ਪਹਿਲੇ ਤੇ ਦੂਜੇ ਭਾਗ ਦੀ -ਦੂਜੀ ਛਾਪ (2001) ਵਿਚ ਛਪਾਈ ਦੀਆਂ ਕੁਝ ਸੁਧਾਈਆਂ ਕਰਕੇ ਮੋਟਰ ਨੂੰ 2 ਕਾਲਮਾਂ ਤੋਂ 3 ਕਾਲਮਾਂ ਕਰਨ ਨਾਲ, ਪੁੰਨੇ 560 ਤੋਂ ਘਟ ਕੇ 308 ਪੰਨੇ ਰਹਿ ਗਏ ਪਰ, ਇਨਾਂ ਦੇ ਮੈਟਰ ਪਖੋਂ ਕੋਈ ਤਬਦੀਲੀ ਨਹੀਂ_ ਹੈ।

ਪਾਠਕਾਂ ਲਈ ਪੰਨਾਂ 308 ਤੋਂ 560 ਪੰਨਾ ਤੀਕ ਦਾ ਮੈਟਰ ਚਲਦਾ ਹੈ। ਪੂਰੇ ਸੈਟ ਦੀ ਕੀਮਤ ਵਿਚ ਕੋਈ ਵਾਧਾ ਨਾ_ ਹੋਵੇ ਇਸ ਲਈ .ਹੀ ਇਸ ਤਰ੍ਹਾਂ ਕੀਤਾ ਗਿਆ ਹੈ।

ਡੇ ਨੇ।

$।। 53900 1301511011। ੬10੫ 3110131510ਗ੧0131੮0।।

॥625://0੮16€.੦9/6੦੦06/1੦0011੦11

ਉਂ (ਉ-1) (ਊੜਾ) :

ਗੁਰਮੁਖੀ ਵਰਣਮਾਲਾ ਦਾ ਪਹਿਲਾ ਅੱਖਰ ਤੋਂ ਸ਼੍ਰ ਇਹ ਅੱਖਰ 'ਓ' ਦੀ ਧੁਨੀ ਦਾ ਬੋਂਧਿਕ ਹੈ, ਜੋ ਸੈਸਾਰ ਦੀ ਉਤਪੱਤੀ ਸਮੇ' ਸਭ ਤੋਂ' ਪਹਿਲਾਂ ਉਚਾਰਨ ਕੀਤੀ ਗਈ ਖੁਲ੍ਹੇ ਮੂੰਹ ਵਾਲਾ ਊੜਾ (ਓ) ਅਸੀਮ ਦਾ ਵਾਚਕ ਹੋਣ ਤੋ“ ਇਲਾਵਾ ਸਿਰਜਨਹਾਰ ਦੀ ਅਥਾਹ ਸ਼ਕਤੀ ਅਤੇ ਸਾਰੇ ਬ੍ਰਹਿਮੰਡੀ ਪਸਾਰੇ ਦਾ ਪ੍ਰਤੀਕ ਹੈ

ਊੜਾ ਸਭ ਅੱਖਰਾਂ ਤੋਂ ਵਧ ਪਵਿੱਤਰ ਮੰਨਿਆ ਜਾਂਦਾ ਹੈ ਮੁਢਲੋਂ ਰੂਪ ਵਿਚ ਇਸ ਦੇ ਤਿੰਨ ਦਾਇਰੇ ਸ਼ਿਵ, ਬ੍ਰਹਮਾ ਅਤੇ ਵਿਸ਼ਨੂੰ ਦੇ ਵਾਚਕ ਸਨ, ਜਿਸ ਕਰ ਕੇ 'ਉ' ਤੈਮੂਰਤੀ ਦਾ ਬੋਧਿਕ ਹੈ “ਉ' ਅੱਖਰ ਦੇ ਤਿੰਨ ਹਿੱਸੇ, ਤਿੰਨਾਂ ਲੋਕਾਂ - ਮਾਂਤ, ਪਤਾਲ ਤੇ ਸਵੱਰਗ ਲੌਕ ਦੇ ਵੀ _ਲਖਾਇਕ ਹਨ

ਊੜਾ ਅੱਖਰ ਦੀ ਪਵਿੱਤਰਤਾ ਤੇ ਸ੍ਰ੍‌ਸ਼ਟਤਾ ਸਦਕਾ ਹੀ, ਗੁਰੂ ਨਾਨਕ ਦੇਵ ਨੇ ਇਸ ਅੱਖਰ ਨਾਲ ਦਾ ਅੰਕ ਲਗਾ ਕੇ ਓ' ਵਿਸ਼ੇਸ਼ _ ਬਣਾ ਦਿਤਾ ਜੋ ਪਰਮੇਸ਼ਰ ਦਾ ਵਾਚਕ ਹੈ ਇਹੋ ਸਿੱਖਾਂ ਦੀ ਸਭ ਤੋ" ਵੱਧ ਪਵਿੱਕ੍ਰ ਧੁਨੀ ਅਤੇ ਗੁਰਮੰੜ੍ਰ ਹੈ (ਵੇਖੋ : ਇਕ ਓ'ਕਾਰ) ਗੁਰੂ ਨਾਨਕ ਦੇਵ ਨੇ ਆਸਾ ਪਟੀ ਵਿਚ “ਉੜੇ' ਨੂੰ ਪ੍ਰਭੂ ਦੀ ਉਪਮਾ ਨਾਲ ਜੋੜਿਆ ਹੈ :. “ਉੜੈ ਉਪਮਾ ਤਾਕੀ ਕੀਜੈ ਜਾਕਾ ਅੰਤੁ ਪਾਇਆ ।''

ਸੈਸਕ੍ਰਿਤ ਵਿਚ ਵੀ ਓ” ਅੱਖਰ ਬੜਾ ਪਾਵਨ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਗ੍ਰੰਥਾਂ ਅਤੇ ਚਿਠੀ ਪਤਰਾਂ ਦੇ ਆਦਿ ਵਿਚ ਲਿਖਿਆ ਜਾਂਦਾ ਹੈ ਸਿੱਖਾਂ ਵਿਚ '੧ਓ ` ਨੂੰ ਗ੍ਰੰਥਾਂ ਅਤੇ ਚਿੱਠੀ ਪੱਤਰਾਂ ਦੇ ਆਰੰਭ ਵਿਚ ਲਿਖਣ ਦੀ ਪ੍ਰਥਾ ਹੈ

(6-2) ਉਸ਼ਟ ਲਸ਼ਟਕਾ ਨਿਆਇ :

ਇਕ ਲੋਕਿਕ ਨਿਆਇ;ੂ ਉਠ ਉਤੇ ਲੱਦੀਆਂ ਲੱਕੜੀਆਂ ਵਿਚੋਂ ਹੀ ਇਕ ਲੱਕੜੀ ਖਿਚ ਕੇ ਉਠ ਨੂੰ ਮਾਰਨ ਤੋ, ਇਹ ਨਿਆਇ ਪ੍ਰਚਲਤ ਹੋਇਆਂ ਇਸ ਨਿਆਇ ਦਾ ਭਾਵ ਹੈ -- ਬਹਿਸ ਵੇਲੇ ਦੂਜੀ ਧਿਰ ਦੀ ਆਖੀ ਹੋਈ ਗੱਲ ਜਾਂ ਪੇਸ਼ ਜੀਤੀ ਦਲੀਲ ਦੁਆਰਾ ਹੀ ਉਸ ਨੂੰ ਕਟਣਾ

$।। 5300੫ 130 5101 ]। ੬10੧੪

ਅਤੇ ਆਪਣੇ ਵਿਚਾਰਾਂ ਦਾ ਕਾਇਲ ਕਰਨਾ (ਵੇਖੋਂ : ਲੌਕਿਕ ਨਿਆਇ)

(6-3) ਉਸਤਰਾ :

ਬੁਝਾਰਤਾਂ ਵਿਚ ਲੌਕ-ਕਲਪਨਾ ਨੇ ਉਸਤਰੇਂ ਨੂੰ ਕਮੀ" ਦੇ ਰੂਪ ਵਿਚ ਪੇਸ਼ ਕੀਤਾ ਹੈ, ਜੋ ਫ਼ਸਲ ਦੀ ਲਾਈ (ਵਾਢੀ) ਕਰ ਕੇ ਆਪਣੀ ਝੁੱਗੀ ਵਿਚ ਜਾ ਵੜਦਾ ਹੈ :-- ___

ਕਾਲਾਂ ਸੀ ਕਲਿੱਤਰ ਸੀ,

ਕਾਲੇ ਪਿਉ ਦਾ ਪੁੱਤਰ ਸੀ ਕਾਲੀਆਂ ਲਾਈਆਂ ਕਰਦਾ ਸੀ, ਭੱਜ ਝੁੱਗੀ ਵਿਚ ਵੜਦਾ ਸੀ

ਉਸਤਰਾ ਨੱਕ ਨਾਲ ਲਗਾਉਣਾ ਅਸ਼ੂਭੁ ਮੰਨਿਆ ਜਾਂਦਾ ਹੈ, ਜੇ ਕਿਸੇ ਦੇ ਨੱਕ ਨਾਲ ਉਸਤਰਾ ਲਗ ਜਾਏ ਤਾਂ ਉਸ ਦਿਨ ਉਹ ਸ਼ਖ਼ਸ ਕਿਧਰੋ' ਅਪਮਾਠਤ ਹੁੰਦਾ ਹੈ ਜੇ ਐਤਵਾਰ ਵਾਲੇਂ ਦਿਨ ਉਸਤਰਾ ਸਿਰ ਨੂੰ ਲਗਾਇਆ ਜਾਵੇ ਅਥਵਾ ਸਿਰ ਮੂੰਨਾਇਆ ਜਾਵੇ ਤਾਂ ਲੋਕ-ਨਿਸਚੇ ਅਨੁਸਾਰ ਇਕ ਮਹੀਨਾ ਉਮਰ ਘਟ ਜਾਂਦੀ ਹੈ (ਗਲਾਸਰੀ, 1,251) ਸਿੱਖਾਂ ਵਿਚ ਉਸਤਰੇ ਜਾਂ ਕੈ'ਚੀ ਨੂੰ ਕੇਸਾਂ ਨਾਲ ਲਗਾਉਣਾ ਨਿਸ਼ੇਧ ਹੈ

(ਉ-4) ਉਸਤਾਦ :

ਕਿਸੇ ਵਿਸ਼ੇਸ਼ ਕਲਾ, ਵਿੱਦਿਆ ਅਥਵਾ ਕੱਸਬ ਵਿਚ ਨਿਪੂੰਨਤਾ ਰਖਣ ਵਾਲਾ ਸਕੂਲਾਂ ਵਿਚ ਉਸਤਾਦ ਸ਼ਬਦ ਅਧਿਆਪਕ ਲਈ ਵੀ ਵਰਤਿਆ ਜਾਂਦਾਂ ਹੈ ਨੱਚਣ ਗਾਉਣ ਵਾਲੀਆਂ ਪਾਰਟੀਆਂ ਵਿਚ ਉਨ੍ਹਾਂ ਦਾ ਮੂਖੀਆ ਉਸਤਾਦ ਅਖਵਾਉ'ਦਾ ਹੈ ਅਤੇ ਉਸੇ ਦੀਆਂ ਹਦਾਇਤਾਂ ਅਨੁਸਾਰ ਪਾਰਟੀ ਦੇ ਸਾਰੇ ਲੋਕ ਕੌਮ ਕਰਦੇ ਹਨ ਪੰਜਾਬ ਵਿਚ ਉਸਤਾਦੀ-ਸ਼ਾਗਿਰਦੀ ਦੀ ਪਰੰਪਰਾ ਨੂੰ ਕਦੇ ਬੜੀ ਮਾਨਤਾ ਪ੍ਰਾਪਤ ਸੀ ਕਿਸੇ ਕੱਸ ਵਿਚ ਸਿਖਿਆ ਲੈਣ ਲਈ ਪਹਿਲਾਂ ਉਸਤਾਦ ਧਾਰਨ ਕਰਨਾ ਲਾਜ਼ਮੀ ਸਮਝਿਆ ਜਾਂਦਾ ਸੀ ਜਿਸ ਨੂੰ ਸ਼ਾਗਿਰਦ ਵਿਤ ਮੂਜਨ ਪਗੜੀ, ਕਪੜਿਆਂ ਦਾ -ਜੋੜਾ ਅਤੇ

ਤੁਝ ਰੁਪਏ ਦੱਖਣਾ ਵਜੋ" ਭੇਟਾ ਕਰਦ ਸੀ। ਇਸ ਸ਼ੁਭ ਅਵਸਰ ਉਤੇ ਗੁੜ ਜਾਂ ਲੱਡੂ ਵੈਡੇ ਜਾਂਦੇ ਸਨ ਅਜੇ ਇਹ ਪ੍ਰਥਾ ਮੁਢੋ' ਮੂਕੀ ਨਹੀਂ'

ਕਾਵਿ ਖੇਤਰ ਵਿਚ ਵੀ ਉਸਤਾਦੀ-ਸ਼ਾਗਿਰਦੀ ਦਾ ਬੜਾ ਰਵਾਜ ਰਿਹਾ ਹੈ ।` ਉਨ੍ਹਵੀ' ਸਦੀ ਦੇ ਦੂਜੇ ਅੱਧ ਵਿਚ ਪੰਜਾਬ ਵਿਚ ਕਵਿਤਾ ਲਿਖਣ ਦੀ ਜੁਗਤ ਸਿਖਾਉਣ ਦੇ ਕਈ ਸਕੂਲ ਚਲਦੇ ਸਨ ਜਿਨ੍ਹਾਂ ਵਿਚ ਉਸਤਾਦ ਕਵੀ _ਸ਼ਾਗਿਰਦਾਂ ਨੂੰ ਤੌਲ-ਤੁਕਾਂਤ, _ ਛੰਦਾਬਦੀ, ਰੂਪ `ਤੇ _ ਬਿੰਥ- ਵਿਧਾਨ _ ਤੋ“ ਜਾਣੂ ਕਰਵਾਇਆ _ ਕਰਦੇ ਸਨ ਰ੍

ਅਧਿਆਤਮਕ ਖੇਤਰ ਦੇ ਉਸਤਾਦ ਨੂੰ ਸਿਖ ਗੁਰੂ, ਹਿੰਦੂ ਆਚਾਰੀਆ ਅਤੇ ਮੁਸਲਮਾਨ ਪੀਰ ਕਹਿੰਦੇ ਹਨ। ਸੂਫ਼ੀਆਂ ਵਿਚ ਅਜਿਹੇ ਉਸਤਾਦ

ਨੂੰ ਮੁਰਸ਼ਦ ਕਿਹਾ ਜਾਂਦਾ ਹੈ ਮਧ-ਕਾਲ ਵਿਚ ਅਧਿਆਤਮਕ ਜਾਗ੍ਰਿਤੀ ਤੇ ਵਿਕਾਸ ਲਈ ਗ੍ਰੂ ਪੀਰ ਜਾਂ ਮੁਰਸ਼ਦ ਨੂੰ ਧਾਰਨ ਕਰਨਾ ਜ਼ਰੂਰੀ ਸੀ ਮੁਲਤਾਨ ਤੇ ਬਹਾਵਲਪੁਰ ਦੇ ਇਲਾਕੇ ਵਿਚ ਹਰ ਮੁਸਲਮਾਨ ਲਈ ਪੀਰ ਧਾਰਨ ਕਰਨਾ ਜ਼ਰੂਰੀ ਰਿਹਾ ਹੈ ਅਤੇ ਇਸ ਇਲਾਕੇ _ਵਿਚ ਹੁਣ ਵ) “ਬੇਪੀਰ' ਵੱਡੀ ਗਾਹਲ ਸਮਝੀ ਜਾਂਦੀ ਹੈ

(6-5) ਉਸਨ : __

ਪੁਰਾਣਾਂ ਅਨੁਸਾਰ ਇਕ ਨਰਕ ਜਿਜ ਵਿਚ ਹਮੋਸ਼ਾਂ ਭਿਆਨਕ ਅੱਗ ਬਲਦੀ ਰਹਿੰਦੀ ਹੈ, ਇਸ ਨਰਕ ਵਿਚ ਉਨ੍ਹਾਂ ਪ੍ਰਾਣੀਆਂ ਨੂੰ ਸੁਟਿਆ ਜਾਂਦਾ ਹੈ, ਜਿਨ੍ਹਾਂ ਨੇ ਕਾਮ ਤੋ ਉਡੇਜਿਤ ਹੋ ਕੇ ਕੁਕਰਮ ਕੀਤੇ ਹੋਣ (ਵੇਖੋ : ਨਰਕ)

,(ਉ-6) ਉਸ਼ਨਸ : ਇਕ ਉਪ-ਪੁਰਾਣ (ਵੇਖੋ ਔਸ਼ਨਸ)

।(ਓ-7) ਉਸਨਾ : ਇਕ ਪੌਰਾਣਿਕ ਪਾਤਰ; ਭਾਗਵਤ (7, 5) ਅਨੁਸ'ਰ ਉਸਨਾ ਦੌੜਾਂ ਦਾ ਪ੍ਰੋਹਿਤ ਸੀ ਭ੍ਰਿਗ

31101510੧0੧3੮0।।

ਵੈਸ਼ ਵਿਚ ਪੈਦਾ ਹੋਣ ਕਰ ਕੇ ਇਸ ਨੂੰ ਭਾਰਗਵ ਵੀ ਕਿਹਾ ਜਾਂਦਾ ਹੈ ਪੁਰਾਣਾਂ ਅਨੁਸਾਰ ਇਸ ਦਾ ਵਿਆਹ ਖ੍ਰਿਯਵਰਤ ਰਾਜੇ _ਦੀ _ ਕੈਨਿਆਂ ਉਰਜਸਵਤੀ ਨਾਲ ਹੋਇਆ ਰਿੱਗ ਵੇਦ ਵਿਚ 'ਉਸਨਾ' ਦਾ ਉਲੋਖ 'ਕਵੀ'_ ਅਤੇ 'ਕਾਵਯ' ਵਿਸ਼ੇਸ਼ਣਾਂ ਨਾਲ ਵੀ ਕੀਤਾ ਗਿਆ ਹੈ ਬ੍ਰਾਹਮਣਾਂ ਅਨੁਸਾਰ ਦੇਵਤਿਆਂ ਅਤੇ ਅਸੁਰਾਂ ਦੇ ਯੁੱਧ ਸਮੋ' ਉਸਨਾ ਅਸੂਰਾਂ ਦਾ ਪ੍ਰੋਹਿਤ ਬਣਿਆ ਸੀ ਉਸਨਾ ਦਾ ਏਕੀਕਰਣ ਸ਼ੁਕਰ ਨਾਲ ਵੀ ਕੀਤਾ ਜਾਂਦਾ ਹੈ (ਵਖੋ : ਸ਼ੁਕਰ)

(ਉ-8) ਉਸਮਾਨ (ਹਜ਼ਰਤ) :

ਮੁਸਲਮਾਨਾਂ ਦਾ ਤੀਜਾ ਖ਼ਲੀਫ਼ਾ ਜਿਸ ਨੇ 644 ਏਈ: ਤੋ 656 ਈ: ਤਕ ਅਰਬ ਦੀ ਖ਼ਿਲਾਫ਼ਤ ਕੀਤੀ ਉਸਮਾਨ ਹਜ਼ਰਤ ਮੁਹੈਮਦ ਸਾਹਿਬ ਦਾ ਜਵਾਈ ਸੀ ਅਤੇ ਇਸ ਨੇ ਉਨ੍ਹਾਂ ਦੀਆਂ ਦੋ ਧੀਆਂ ਰੁਕੀਅਹ ਅਤੇ ਉਮੁਕੁਲਸੂਮ ਨਾਲ ਵਿਆਹ ਕੀਤਾ ਹੋਇਆ ਸੀ ਉਸਮਾਨ ਨੂੰ ਅਬੂ ਬਕਰ ਦੇ ਪੁੱਤਰ ਮੁਹੰਮਦ ਨੇ 656 ਈ: ਵਿਚ ਕਤਲ ਕਰ -ਦਿਤਾ ਸੀ ਹਜ਼ਰਤ ਉਸਮਾਨ ਦੀ ਇਸਲਾਮ ਨੂੰ ਸਭ ਤੋ” ਵੱਡੀ ਦੇਣ ਕੁਰਾਨ ਦੀ ਸੁਧਾਈ ਹੈ ਇਸ ਨੇ ਕੁਰਾਨ ਨੂੰ ਸੋਧ ਕੇ ਜੋ ਅੰਤਮ ਰੂਪ ਦਿਤਾ _ਉਹੋਂ ਹੀ _ਪ੍ਰਮਾਣੀਕ ਮੰਨ ਲਿਆ ਗਿਆਂ ਮੁਸਲਮਾਨਾਂ ਵਿਚ ਹਜ਼ਰਤ ਉਸਮਾਨ 'ਗਨੀ' ਦੇ ਨਾਂ ਨਾਲ ਵੀ ਪ੍ਰਸਿਧ ਹੈ ਧਾਰਨਾ ਹੈ ਕਿ ਇਜ ਨੂੰ 'ਗਨੀ' ਦੀ ਉਪਾਧੀ ਖ਼ੁਦਾ ਵਲੋ" ਬਖਸ਼ੀ ਗਈ ਸੀ।

(ਉ-5) ਉਸ਼ਰ :

ਮੁਸਲਮਾਨਾਂ ਵਿਚ ਪੁੰਨ ਦਾਨ ਅਤੇ ਨੈਕਾਂ ਕਾਰਜਾਂ ਲਈ, ਆਪਣੀ ਆਮਦਨੀ ਵਿਚੋ ਹਰ ਮਹੀਨੇ ਵਖ ਕੀਤੀ ਰਕਮ, ਜੋ ਆਮਦਨੀ ਦਾ ਦਸਵਾਂ ਹਿੱਸਾ ਹੋਣ ਕਰ ਕੇ ਉਸ਼ਰ ਅਖਵ'ਉੱ'ਦੀ ਹੈ। ਸਿੱਖ ਇਸ ਰਕਮ ਨੂੰ “ਦਸਵੈਧ' ਕਹਿੰਦੇ ਹਨ (ਵੇਖੋ : ਦਸਵੈਧ)

(ਉ-10) ਉਸ਼ਿਜ : ਰਿਗ ਵੇਦ ਦੇ ਇਕ ਰਿਸ਼ੀ ਕਕਸ਼ੀਵਾਨ ਦੀ ਮਾਤਾ; ਜਿਸ ਦੀ ਕਥਾ ਮਹਾਂਭਾਰਤ ਅਤੇ ਪੁਰਾਣਾਂ ਵਿਚ ਮਿਲਦੀ ਹੈ ਪੌਰਾਣਿਕ ਕਥਾ ਨਨੁਸਾਰ ਉਸ਼ਿਜ ਕਲਿੰਗ ਦੀ ਰਾਣੀ ਦੀ ਕੌਵਾਰੀ ਦਾਸੀ -ਸੀ। _ਨਿਰਸੈਤਾਨ ਹੋਣ ਕਰ ਕੇ ਕਲਿੰਗ ਦੇ ਰ'ਜੇ ਨੇ ਪੁਤਰ ਦੀ ਪ੍ਰਾਪਤੀ ਲਈ ਆਪਣੀ ਰਾਣੀ ਨੂੰ `ਦੀਰਘਤਮਸ ਰਿਸ਼ੀ ਕੋਲ ਆਤਮ-ਸਮਰਪਣ ਲਈ . ਭੇਜਿਆ, ਪਰ ਰਾਣੀ ਪਤੀਬ੍ਰਤ ਧਰਮ ਵਿਚ ਬੜੀ

ਦਿੜ ਤੇ ਆਦਰਸ਼ਕ ਸੀ ਸੋ, ਉਸ ਨੇ' ਆਪਣੀ:

$।। 5300੫ 130 5101 ]। ੬01੧੪

=

ਦਾਸੀ ਉਸ਼ਿਜ ਨੂੰ ਆਪਣਾ ਵੇਸ ਪਹਿਨਾ ਕੇ ਰਿਸ਼ੀ ਕੋਲ ਭੇਜ ਦਿਤਾ ਰਿਸ਼ੀ ਨੂੰ ਇਸ ਗੱਲ ਦਾ ਪਤਾ ਲਗ ਗਿਆ, ਪਰ ਉਸ ਨੇ ਉਸ਼ਿਜ ਨਾਲ ਹੀ ਆਲਿੰਗਨ ਕਰ ਲਿਆ ਅਤੇ ਉਸ ਢੇ ਉਦਰ ਤੋਂ ਕਕਸ਼ੀਵਾਨ ਨਾਂ ਦਾ ਪੁਤਰ ਜੈਮਿਆ। _

(6-11) ਉਸ਼ੀਨਰ :

(1) ਇਕ ਚੌਦ੍ਰਵੇਸ਼ੀ ਰਾਜਾ ਜੋ ਮਹਾਮਨਾ ਦਾ ਪੁਤ੍ਰ ਸੀ ਮਹਾਂਭਾਰਤ ਦੀ ਇਕ ਕਥਾ ਅਨੁਸਾਰ ਵਿਸ਼੍ਹ'ਮਿਤ੍ਰ ਨੇ ਆਪਣੇ ਚੇਲੇ ਗਾਲਵ ਤੋ ਅੱਠ ਸੌ. ਚਿੱਟੇ ਘੋੜਿਆਂ ਦੀ ਦੱਛਣਾ ਮੰਗੀ ਗਾਲਵ ਚਿੱਟੇ ਘੋੜੇ ਪ੍ਰਾਪਤ ਕਰਨ ਲਈ ਯੱਯਾਤੀ ਦੀ ਲੜਕੀ 'ਮ'ਧਵੀ' ਨੂੰ ਆਤਮ-ਸਮਰਪਣ ਲਈ ਵ'ਰੋ ਵਾਰੀ ਕਈ ਰ'ਜਿਆਂ-ਹਰਯਸ੍ਰਵ, ਦਿਵੇਦਾਸ ਅਤੇ ਉਸ਼ੀਨਰ ਆਦਿ ਦੇ ਕੋਲ ਲੈ ਕੇ ਗਿਆ।

_ਉਸ਼ੀਨਰ ਨੇ ਮ/ਧਵੀ ਤੋ" 'ਸ਼ਿਵੀ' (ਵੇਖੋ : ਸ਼ਿਵੀ)

ਪੁਤ੍ਰ ਪੈਦਾ ਕੀਤਾ ਅਤੇ ਦੋ ਸੋ ਘੋੜਿਆਂ ਸਮੇਤ ਮਾਧਵੀ ਨੂੰ ਗਾਲਵ ਦੈ ਹਵਾਲੇ ਕਰ ਦਿਤਾ

` (ਵੇਖੋ : ਗਾਲਵ) 'ਜਾਤਕ' ਕਥਾਵਾਂ ਵਿਚ ਵੀ

ਉਸ਼ੀਨਰ ਤੇ ਉਸ ਦੇ ਪੁਤਰ ਸ਼ਿਵੀ ਦਾ ਵਰਨਣ, ਮਿਲਦਾ ਹੈ ਉਸ਼ੀਨਰ ਇਸੇ ਨਾਉ ਦੇ ਦੇਸ਼ ਦਾ ਰਾਜਾ ਸੀ, ਇਸ ਦੀ ਬੈਸਾਵਲੀ ਗਲਾਸਰੀ (1,55) ਵਿਚ ਦਿਤੀ ਮਿਲਦੀ ਹੈ

(2) ਵੈਦਿਕ ਕਾਲ ਦੀ ਇਕ ਜਾਤੀ ਜੋ ਉਸ਼ੀਨਰ ਦੀ ਵੰਸ਼ ਵਿਚੋ ਹੋਣ ਕਰਕੇ ਇਸੇ ਸੈਗਿਆ ਨਾਲ ਪ੍ਰਸਿਧ ਹੋਈ ਪਹਿਲਾਂ ਇਹ ਜਾਤੀ ਗੈਧਾਰ ਦੇਸ਼ ਵਿਚ ਰਹਿੰਦੀ ਸੀ, ਮਗਰੋ” ਇਹ -ਮਧਯ ਪ੍ਰਦੇਸ਼ ਵਿਰ ਜਾ ਵਸੀ

(3) ਇਕ ਦੇਸ਼ ਜੋ ਗੈਧਾਰ ਦੇ ਨੋੜੇ ਸਥਿਤ ਸੀ ਪਾਣਿਨੀ ਨੇ ਅਸ਼ਟਧਿਆਈ ਦੇ ਸੂਤਰਾਂ ਵਿਚ ਕਈ ਥਾਈ” ਉਸ਼ੀਨਰ ਦੇਸ਼ ਦਾ ਜ਼ਿਕਰ ਕੀਤਾ ਹੈ

(ਉ-12) ਉਹੜ-ਪੁਹੜ : ਕਿਸੇ ਰੌਗ ਨੂੰ ਦੂਰ ਕਰਨ ਲਈ ਝਾੜ ਫੂਕ ਜਾਂ ਟੂਣਾ ਟਪਾ ਕਰਨਾਂ ਲੋਕ-ਨਿਸਚੇ ਅਨ੍ਸਾਰ ਰੋਗ `ਦੇਵੀ-ਦਿਉਤਿਆਂ ਦੀ ਕਰੋਪੀ ਅੜੇ ਚੈਦਰੀਆਂ ਰੂਹਾਂ ਦੇ ਖੋਰ ਕਾਰਨ ਲਗਦੇ ਹਨ ਇਸ ਲਈ 'ਸਿਆਣਿਆਂ' ਕੌਲ ਜਾਕੇ ਝਾੜ-ਫੂਕ ਜਾਂ ਕੋਈ ਹੋਰ ਉਹੜ-ਪੁਹੜ ਕਰਵਾਣ ਨਾਲ ਵੀ ਰੋਗ ਦੂਰ ਹੋ ਸਕਦੇ ਹਨ। (ਵੇਖੋ : ਸਿਆਣੇ)

(ਉ-13) ਉਕਰਾਂ :

. ਗੁੱਲੀ ਡੰਡੇ ਦੀ ਇਕ ਖੇਡ ਜਿਸ ਵਿਚ ਦੋਵੇ” ਧਿਰ ਵਾਰੋਂ ਵਾਰੀ ਡੰਡੇ ਉਤੇ ਗੁੱਲੀ ਉਛਾਲਦੇ ਅਤੇ ਟੁੱਲਾਂ ਗਿਣਦੇ ਜਾਂਦੇ ਹਨ 1 ਜੇ ਗੁੱਲੀ ਹੇਠਾਂ

ਡਿੱਗ ਪਏ ਤਾਂ ਵਾਰੀ ਮੁਕ ਜਾਂਦੀ ਹੈ ਜਿਹੜਾ ਖਿਡਾਰੀ ਸਭ ਤੋ ਵਧ ਉਕਰਾਂ ਕਰੇ ਉਹ ਮੀਰੀ- ਗਿਣਿਆ ਜਾਂਦਾ ਹੈ। .

ਗੁੱਲੀ ਡੰਡੇ ਦੀ ਖੇਡ ਸ਼ੁਰੂ ਕਰਨ ਵੇਲੇ ਪਿੱਤ ਦੀ ਪਹਿਲ ਦਾ ਫ਼ੈਸਲਾ ਕਰਨ ਲਈ ਵੀ ਦੋਵੇ' ਧਿਰਾਂ ਦੇ ਵੱਡੇ ਆੜੀ ਉਕਰਾਂ ਕਰਦੇ ਹਨ ਜਿਸ ਧਿਰ ਦੇ ਆੜੀ ਦੀਆਂ ਉਕਰਾਂ ਵਧੇਰੇ ਹੋਣ, ਉਹੋ ਧਿਰ ਖੇਡ ਆਰੰਭ ਕਰਦੀ ਹੈ

(ਉ-14) ਉਕੜ-ਦੁਕੜ : _ ਛੋਟੇ ਬੱਚਿਆਂ ਵਿਚ ਪ੍ਰਚਲਤ ਇਕ ਟੱਪਾ ਜੋ ਉਹ ਆੜੀ ਮਿਥਣ ਵੇਲੇ ਜਾਂ ਮੀਟੀ ਨਿਸਚਿਤ

ਕਰਨਲਈ ਪੜ੍ਹਦੇ ਹਨ ਪੂਰਾ ਟੱਪਾ ਇਸ ਤਰ੍ਹਾਂ

੨੨੨ ` ਉਕੜ ਦੁਕੜ ਭੌਬਾ ਭੇਂ, ਅੱਸੀ ਨੱਬੇ ਪੂਰਾ ਸੌ, ਸੌ ਘਲੌਟਾ ਤਿੱਤਰ ਮੋਟਾ, ਚਲ ਮਦਾਰੀ ਪੈਸਾ ਖੋਟਾ ਸਾਰੇ ਬੱਚੇ ਇਕ ਘੇਰੇ ਵਿਚ ਖੜੇ ਹੋ ਜਾਂਦੇ ਹਨ ਵੱਡਾ ਆਂੜੀ ਉਪਰਲੇ ਟੱਪੇ ਨੂੰ ਉਚਾਰਦਿਆਂ ਹਰ ਸ਼ਬਦ ਉਤੇ ਘੇਰੇ ਵਿਚ ਖੜੇ ਖਿਡਾਰੀਆਂ ਵਲ ਇਕ ਇਕ ਕਰਕੇ ਸੈਕੇਤ ਕਰਦਾ ਜਾਂਦਾ ਹੈ, ਜਿਸ ਖਿਡਾਰੀ ਉਤੇ ਅੰਤਲਾ/ ਸ਼ਬਦ 'ਖੋਟਾ' ਪੈਦਾ ਹੈ, ਉਸ ਦੇ ਸਿਰ ਮੀਟੀ ਜਾਂਦੀ ਹੈ ਕਈ ਵਾਰ ਖਿਡਾਰੀ ਪੁੱਗਣ ਵੇਲੇ ਵੀ ਇਹੋ ਟੱਪਾ ਵਰਤ ਲੈਦੇ ਹਨ ਜਿਸ ਖਿਡਾਰੀ ਉਤੇ 'ਖੋਟਾ' ਸ਼ਬਦ ਪੈਦਾ ਹੈ, ਉਹ ਵੇ ਪੁੱਗ ਗਿਆ ਫਿਰ ਇਹ ਟੱਪਾ ਦ੍ਹਰਾ ਕੇ ਦ੍ਜੇ ਆੜੀਆਂ ਨੂੰ ਵੀ ਪੁੱਗਾਇਆ ਜਾਂਦਾ ਹੈ। ਜੋ ਬੱਚ ਅਖ਼ੀਰ ਵਿਚ ਅਣਪੁਗਿਆ ਰਹ ਜਾਂਦਾ ਹੈ ਉਸ ਸਿਰ ਮੀਟੀ ਜਾਂਦੀ ਹੈ ਜੇ ਖਿਡਾਰੀਆਂ ਨੂੰ ਦੋ ਧਿਰਾਂ ਵਿਚ ਵੈਡਣਾ ਹੋਵੇ ਤਾਂ ਵੀ ਇਸੇ ਟੱਪੇ ਦੁਆਰਾ ਖਿਡਾਰੀਆਂ ਨੂੰ ਵਾੋ ਵਾਰੀ ਪੁਗਾ ਕੇ ਅੱਧੇ ਖਿਡਾਰੀ ਵਖ ਕਣ ਲਏ ਜਾਂਦੇ ਹਨ ਬਾਕੀ ਅੱਧੇ ਦੂਜੀ ਧਿਰ ਬਣ ਜਾਂਦੇ ਹਨ (ਵੇਖੋ : ਪੁੱਗਣਾ) ਧਨ-ਪੋਠੋਹਾਰ ਵਿਚ ਇਹ ਟੱਪਾ ਬੜਾ ਪ੍ਰਸਿਧ ਹੈ ਇਸ ਨੂੰ ਉਚਾਰਨ ਭੇਦ ਨਾਲ

'ਇਕੜ-ਦੁਕੜ' ਵੀ ਕਹਿੰਦੇ ਹਨ

(ਉ-15) ਉਕਾਬ :.

ਇਕ ਸ਼ਿਕਾਰੀ ਪੰਛੀ; ਲੋਕ-ਨਿਸਚੇ ਅਨੁਜਾਰ ਇਸ ਦੇ ਖੰਭਾਂ ਦੀ ਸਵਾਹ ਜਿਸ ਥਾਂ ਸੁਟੀ ਜਾਵੇ, ਉਥੇ ਕਦੇ ਸੱਪ ਨਹੀ” ਆਉ'ਦਾਂ ਪੁਰਾਣੇ ਵੇਲਿਆਂ ਵਿਚ ਸੂਰਮੇ ਉਕਾਬ ਦੇ ਖੰਭਾਂ ਨੂੰ ਆਪਣੇ ਤੀਰਾਂ ਨਾਲ ਜੜ ਕੇ ਇਸ ਨਿਸਚੇ ਨਾਲ ਨਿਸ਼ਾਨਾ

311011510੧03੮0।।

ਪੋਜਾਬੀ ਲੋਕਧਾਰਾ ਵਿਸ਼ਵ ਕੋਸ਼

ਮਾਰਦੇ ਸਨ ਕਿ ਅਜਿਹੇ ਤੀਰ ਦਾ ਵਾਰ ਕਦੇ

ਖ਼ਾਲੀ ਨਹੀ" ਜਾਂਦਾ। ਇਹ ਵਿਸ਼ਵਾਸ਼ ਸਹਾਨਭੂਤੀ ਰ੍

ਟੂਣੇ ਉਤੇ ਆਧਾਰਤ ਹੈ ਉਕਾਬ ਸ਼ਕਤੀਸ਼ਾਲ) ਪੰਛੀ ਹੋਣ ਕਰ ਕੇ ਸ਼ਿਕਾਰ ਨੂੰ ਹਥੋਂ“ ਨਹੀ“ ਨਿਕਲਣ ਦੇੱਦਾ ਸੋ ਜਿਸ ਤੀਰ ਨਾਲ ਉਕਾਬ ਦੇ ਖੰਭ ਲਗੇ ਹੋਣ ਉਸ ਦਾ ਵਾਰ ਵੀ ਖ਼ਾਲੀ ਨਹੀ ਜਾਂਦਾ

(6-16) ਇਆ (1) ਰੁਦ੍ਰ ਜਾਂ ਉਸ ਇਕ ਦਾ (ਵੇ ਵੇਖੋ : ਰੁਦ੍ਰ (2) ਇਕ ਅਸੁਰ ਜਿਸ ਦੇ ਪੁਤਰ ਦਾ ਨਾਂ ਵਜ੍ਹਾ ਸੀ (3) ਧ੍ਰਿਤਰਾਸ਼ਟਰ ਦਾ ਇਕ ਪੁੱਤਰ ਜਿਸਨੂੰ ਭੀਮ ਨੇ ਮਹਾਂਭਾਰਤ ਦੇ ਯੁਧ ਵਿਚ ਮਾਰਿਆ ਸੀ। (4) ਮਨੂ ਅਨੁਸਾਰ ਸ਼ੂਦ ਤੀਵੀ' ਦੇ ਉਦਰ ਤੋਂ ਕਸ਼ਤ੍ਰੀ ਦੀ ਔਲਾਦ; ਔਸ਼ਨਸ ਜਿਮ੍ਰਿਤੀ ਵਿਚ ਸ਼ੂਦਰ ਤੀਵੀਂ” ਦੀ ਕ੍ਰੱਖੋ' ਜੈਮੇ' ਬਾਹਮਣ ਦੇ ਪੁਤ ਨੂੰ ਉਗ੍ਹ ਕਿਹਾ ਗਿਆ ਹੈ

(6-17) ਉਗ੍ਸੈਨ :

ਰ੍ ਨੰਦ ਵੈਸ਼ ਦਾ ਪਹਿਲਾ ਸਮਰਾਟ; ਕ੍ਰਿਸ਼ਨ ਦੇ ਨਾਨੇ ਦੇਵਕ ਦਾ ਭਰਾ ਅਤੇ ਕੌਸ ਦਾ ਪਿਤਾ ਉਗ੍ਰਸੈਨ ਦੇ ਨੌ ਪੁਤਰ ਅਤੇ ਪੰਜ ਧੀਆਂ ਸਨ, ਜਿਨ੍ਹਾਂ ਵਿਚੋ' ਕੌਸ ਸਭ ਤੋਂ ਵੱਡਾ ਸੀ। ਉਗ੍ਰਸੈਨ ਮਥਰਾ ਦਾ ਰਾਜਾ ਸੀ ਦੇਵਕੀ ਨੂੰ ਧੀਆਂ ਵਾਂਗ ਪਾਲਣ ਕਰਕੇ ਉਗ੍ਰਸੈਨ ਦਾ ਉਸ ਨਾਲ ਬੜਾ

-ਸਨੋਹ ਸੀ ਕੌਸ ਨੇ ਉਗ੍ਰਸੈਨ ਨੂੰ ਗਦੀ ਤੋ ਉਤ/ਰ ਕੇ ਖ਼ੁਦ ਮਥਰਾ ਦਾ ਰਾਜ ਸੈਭਾਲ ਲਿਆ ਅਤੇ ਦੇਵਕੀ ਅਤੇ ਉਸ ਦੇ ਪਤੀ ਵਾਸੂਦੇਵ ਨੂੰ ਉਗ੍ਰਸੈਨ ਸਮੋਤ ਬੰਦੀ ਖ਼ਾਨੇ ਵਿਚ ਸੁੱਟ ਦਿਤਾ ਕ੍ਰਿਸਨ ਨੇ ਦੇਵਕੀ ਦੇ ਉਦਰ ਤੋ' ਜਨੇਮ ਲਿਆ ਤੇ ਆਪਣੇ ਮਾਮੇ ਕੇਸ ਨੂੰ ਮਾਰਕੇ ਮੁੜ ਚੈਗ੍ਰਸੈਨ ਨੂੰ ਮਥਰਾ ਦੇ ਜ-ਸਿੰਘਾਸਨ ਉਤੇ ਬਿਠਾ ` ਵਿਤਾ ਕਉ ਰਾਜ ਅਭੈ ਭਗਤਹਿ ਜਨ ਦੀਓ ।” (ਸਵੈਯੇ ਮ: ਪਹਿਲੇ ਕੇ) ਕ੍ਰਿਸ਼ਨ ਕਾਵਿ ਵਿਚ ਉਗ੍ਰਸੈਨ ਦੀ ਕਥਾ ਵਲ ਕਈ ਥਾਈ ਗੈਕੇਤ ਮਿਲਦੇ ਹਨ (ਵੇਖੋ : ਕੈਸ)

(ਉ-18) ਉਗ੍ਰਚੈਂਡਾ :

ਕਾਲਕਾ ਪੁਰਾਣ (52-53 ਅਧਿਆਇ) ਅਨੁਸਾਰ _ਚੌੱਸਠ ਜੋਗਣੀਆਂ _ਵਿਚੋ ਇਕ, ਉਗ੍ਰਚੰਡਾ ਬੜੀ ਵਿਕਰਾਲ ਅਤੇ ਦੁਸ਼ਟ ਸੁਭਾਵ ਦੀ ਹੈ ਜੋਗਣੀਆਂ ਦੁਰਗਾ ਅਤੇ ਕਾਲੀ ਦੀਆਂ ਸਖੀਆਂ ਹਨ, ਜੋ ਸਦਾ ਉਸ ਦੀ 'ਸੋਵਾ ਵਿਚ -ਹਾਜ਼ਰ ਰਹਿੰਦੀਆਂ ਹਨ (ਵੇਖੋ : ਜੋਗਣੀਆਂ)

911 5੩00੫ 1301 51101 1। ੬10੧੪

(ਉ-19) ਉਗ੍ਰਚੰਡੀ :

ਦੁਰਗਾ ਦੇਵੀ ਦ/ ਇਕ ਵਿਕਰਾਲ ਰੂਪ ਦੱਖਸ਼ ਨੇ ਆਪਣੇ ਯੱਗ ਵਿਚ ਸ਼ਿਵ ਅਤੇ ਉਮਾ ਨੂ ਸ਼ਾਮਿਲ ਹੋਣ ਲਈ ਸੱਦਾ ਨਹੀ” ਸੀ ਭੇਜਿਆ ਉਮਾ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਉਗ੍ਚੰਡੀ ਦਾ ਰੂਪ ਧਾਰ ਕੇ ਦੱਖਸ਼ ਦਾ ਯੱਗ ਭੋਗ ਕਰ ਦਿਤਾ ਸੀ ਸਾਕਤ ਮੱਤ ਵਾਲੇ ਸਾਵਣ ਵਦੀ ਨੌਮੀ ਨੂੰ ਉਗ੍ਰਚੰਡੀ ਦੀ ਪੂਜਾ ਕਰਦੇ ਹਨ ਉਗ੍ਰਚੰਡੀ ਦੇ ਅਠਾਰਾਂ ਹੱਥ ਮੰਨੇ ਜਾਂਦੇ ਹਨੇ

(ਉ-20) ਉਗ੍ਤਪ :

ਇਕ ਪੌਰਣਿਕ ਰਿਸ਼ੀ ਜੋ ਵਿਸ਼ਨੂੰ ਦਾ ਅਨਿੰਨ ਭਗਤ ਸੀ ਇਸ ਨੇ ਘੋਰ ਤਪੱਸਿਆ ਕਰ ਕੇ ਵਿਸ਼ਨੂੰ ਤੋਂ ਬਿਹ ਵਰ ਮੰਗਿਆ ਕਿ ਉਹ ਅਗਲੇਂ ਜਨਮ ਉਨ੍ਹਾਂ ਦੀ ਸੇਵਾ ਮਨੁੱਖੀ ਜਾਮੇ ਵਿਚ ਕਰੇ ਫਲਸਰੂਪ ਉਗ੍ਰਤਪ ਦਾ ਜਨਮ ਕ੍ਰਿਸ਼ਨ ਦੇ ਸਮੇ“ ਗੋਕਲ ਦੇ ਇਕ ਗੁਆਲੇ ਸੁਨੰਦ ਦੇ ਘਰ ਕੈਨਿਆਂ ਦੇ ਰੂਪ ਵਿਚ ਹੋਇਆ ਅਤੇ ਉਸ ਨੇ ਗੋਪੀ ਬਣ ਕੇ ਕ੍ਰਿਸ਼ਨ ਦੀ ਖ਼ੂਬ ਸੇਵਾ ਕੀਤੀ ਕ੍ਰਿਸ਼ਨ ਵਿਸ਼ਨੂੰ ਦਾ ਹੀ ਅੰਸ਼ਾ ਅਵਤਾਰ ਸੀ

(6-21) ਉਗ੍ਰਤਾਰਾ :

-ਭਗਵਤੀ ਦੇਵੀ ਦਾ ਇਕ ਨਾਉ। ਦੇਵੀ

ਦੀ ਇਸ ਰੂਪ ਵਿਚ ਉਤਪੱਤੀ ਦੀ ਕਥਾ ਇਸ ਪ੍ਰਕਾਰ ਹੈ -- ਰਾਖਸ਼ ਦੇਵਤਿਆਂ ਦੇ ਯੱਗ ਦਾ ਅੰਸ਼ ਚੁਰਾ ਕੇ ਦਿਗਪਾਲ ਬਣ ਬੈਠੇ ਅਤੇ ਦੇਵਤਿਆਂ ਨੂੰ ਦੂਖ ਅਤੇ ਤਸੀਹੇ ਦੇਣ ਲਗੇ ਇਨ੍ਹਾਂ ਦੇ ਅਤਿਆਚਾਰਾਂ ਤੋਂ ਦੁਖੀ ਹੋ ਕੇ ਦੇਵਤੇ ਮਾਂਤੋਗ ਰਿਸ਼ੀ ਦੇ ਆਸ਼ਰਮ ਵਿਚ ਇਕੱਠੇ ਹੋਏ ਅਤੇ ਸਭਨਾਂ ਨੇ ਰਲ ਕੇ ਭਗਵਤੀ ਦੇਵੀ ਦੀ ਅਰਾਧਨਾ ਕੀੜੀ ਦੇਵੀ ਪ੍ਰਸੈਨ ਹੋ ਕੇ ਮਾਤੰਗ ਰਿਸ਼ੀ ਦੀ ਪੜਨੀ ਦੇ ਰੂਪ ਵਿਚ ਪ੍ਰਗਟ ਹੋਈ ਇਸ ਦੇਵੀ ਦੇ ਜਿਸਮ ਵਿਚੋ ਇਕ ਦੈਵੀ ਜੋਤ ਉਦੈ ਹੋਈ ਜਿਸ ਦੁਆਰਾ ਸੁੰਭ ਤੇ ਨਿਸੁੰਭ ਰਾਖਸ਼ਾਂ ਦਾ ਬੱਧ ਹੋਇਆ ਉਗ੍ਰਤਾਰਾ ਦੀਆਂ ਚਾਰ ਬਾਹਵਾਂ ਸਨ ਉਸ ਦਾ ਰੰਗ ਕਾਲਾ

_ ਅਤੇ ਗਲੋਂ ਵਿਚ ਮੂੰਡ ਮਾਲਾ ਸੀ ਮਾਤੋਗ ਦੀ

ਪਤਨੀ ਹੌਣ ਕਰ ਕੇ ਇਸ ਦੇਵੀ ਨੂੰ ਮਾਤੌਗੀ ਵੀ ਕਹਿੰਦੇ ਹਨ।

(ਉ6-22) ਉੱਗਲ :

ਹੱਥ ਦੀਆਂ ਉੱਗਲਾਂ ਨਾਲ ਕਈ ਤਰ੍ਹਾ ਦੀ ਲੋਕਧਾਰਾ ਜੂੜ) ਹੋਈ ਹੈ _ਸੈਸਕ੍ਰਿਤ ਦੇ ਗ੍ਰੰਥਾਂ -ਵਿਚ ਹਹੇਕ ਉੱ'ਗਲ ਦੇ ਵਖੋ ਵਖਰੇ ਨਾਉ“ ਮਿਲਦੇ ਹਨ ਜੋ ਅੰਗੂਠੇ ਤੋ" ਸ਼ੁਰੂ ਹੋ ਕੇ ਤਰਤੀਬਵਾਰ ਇਸ

ਇਕ_ ਵਾਰ ਸੁੰਭ ਅਤੇ ਨਿਸੁੰਭ

ਉਂਗਲ ਤਰ੍ਹਾਂ ਹਨ : ਅੰਗੁਸ਼ਠ, _ਤਰਜਨੀ, ਮੱਧਯਮਾ, ਅਨਾਮਿਕਾ ਤੇ ਕਨਿਸ਼ਠਕਾਂ ਪੰਜਾਬੀ ਵਿਚ ਇਨ੍ਹਾਂ ਉੱਗਲਾਂ ਨੂੰ ਗਰਮਵਾਰ ਅੰਗੂਠਾ, ਅਗਲੀ, ਵਿਚਲੀ, ਪਿਛਲੀ ਤੇ ਚੀਚ) ਉ' ਗਲੀ ਕਹਿੰਦੇ ਹਨ ਲੋਕ-ਦਰਸ਼ਨ ਅਨੁਸਾਰ ਉੱ'ਗਲਾਂ ਅਸਮਾਨਤਾ ਦੀਆਂ ਵਾਚਕ ਹਨ ਅਖਾਣ ਹਨ -- 'ਪੀਜੇ _ਉੱਗਲਾਂ ਬਰਾਬਰ . ਨਹੀਂ" ਹੁੰਦੀਆਂ; “ਉਂਗਲ ਉੱਗਲ ਵੇਰਵਾ ਚੱਪੇ ਚੱਪੇ ਵਿੱਥ', ਆਦਿ ਉੱਗਲਾਂ ਨਾਲ ਸੰਬੋਧਿਤ ਇਕ ਲਘੂੂ-ਕਥਾ ਬੱਚੇ ਇਉ” ਪਾਉ'ਦੇ ਹਨ : ਪਹਿਲੀ ਕਹਿੰਦੀ : 'ਆਓ ਕ੍ਰਝ ਖਾਈਏ'; ਦੂਜੀ ਕਹਿੰਦੀ : 'ਕਿਥੋ” ਲਿਆਈਏ'; ਤੀਜੀ ਕਹਿੰਦੀ : 'ਉਧਾਰ-ਸੁਧਾਰ'; ਚੌਥੀ ਕਹਿੰਦੀ : 'ਕੌਣ ਮੁਕਾਸੀ'; ਅੰਗੂਠਾ ਕਹਿੰਦਾ (ਠੁਠ ਵਿਖਾ ਕੇ) : 'ਮੈ' ਜੋ ਬੈਠਾ ਹਾਂ' ਇਸ ਲਘੂ-ਕਥਾਂ ਦਾ ਭਾਵ ਹੈ ਕਿ ਵਡਿਆਂ ਦੇ ਬੈਠਿਆਂ ਛੋਟਿਆਂ ਨੂੰ ਚਿੰਤਾ ਦੀ ਲੋੜ ਨਹੀ' ਹੱਥ ਦੀਆਂ'ਉੱਗਲਾਂ ਉਤੇ ਸੋਨੇ ਅਤੇ ਚਾਂਦੀ ਦੇ ਕਈ ਗਹਿਣੇ ਪਹਿਨੇ ਜਾਂਦੇ ਹਨ; ਜਿਵੇ“ ਮੁੰਦਰੀਆਂ, ਛਾਪਾਂ, ਕਲੀਚੜੀਆਂ, ਛੱਲੇ ਆਦਿ 'ਛੱਲਾ ਮੇਰਾ ਕਿਸ ਘੜਿਆ ਮੇਰੀ ਉੱਗਲ ਕਰੇ'ਦੀ ਪੀੜ ਵੇ' -- ਲੋਕ ਗੀਤ ਪ੍ਰਾਚੀਨ ਕਾਲ ਵਿਚ ਆਰੀਆ ਲੋਕ ਪ੍ਰੇਤ ਰੂਹਾਂ ਤੋਂ ਰੱਖਿਆ ਲਈ ਕੁਸ਼ਾ ਪਾਹ ਦਾ ਛੱਲਾ 'ਬਣਾ ਕੇ ਉਂਗਲ ਵਿਚ ਪਾ ਲੰ'ਦੇ ਸਨ, ਮਗਰੋ ਜਦੋਂ“ ਧਾਤਾਂ ਦਾ ਯੂਗ ਸ਼ੁਰੂ ਹੋਇਆ ਤਾਂ ਕੁਸ਼ਾ ਘਾਹ ਦੀ ਥਾਂ ਪਹਿਲਾਂ ਲੋਹੇ ਅਤੇ ਫਿਰ ਚਾਂਦੀ ਤੇ ਸੋਨੇ ਦੇ ਛੱਲੇ ਨੇ ਮਲ ਲਈ ਕਈ ਲੋਕ ਵਿਚਕਾਰਲੀ ਉੱ'ਗਲੀ ਵਿਚ ਮੁੰਦਰੀ-ਛੱਲਾ ਨਹੀਂ" ਪਾਉ'ਦੇ ਧਾਰਨਾ ਹੈਕਿ ਇਸ ਉੱਗਲੀ ਵਿਚ ਮੁੰਦਰੀ ਪਾਉਣ ਵਾਲੇ ਨੂ ਸੱਪ ਡੰਗ ਜਾਂਦਾ ਹੈ ਸ਼ਗਨ ਦੀ ਮੁੰਦਰੀ 'ਪਿਛਲੀ' ਅਥਵਾ ਅਨਾਮਿਕਾ ਵਿਚ ਪਾਈ ਜਾਂਦੀ ਹੈ - ਪਰ ਪੋਠੌਹਾਰ ਵਿਚ ਸ਼ਗਨ ਦੀ ਮੁੰਦਰੀ ਜੋ 'ਕੌਵਾਰ ਧੋਤੀ' ਨਾਲ ਆਉ'ਦੀ ਹੈ ਅਤੇ 'ਪੱਠੜੀ' ਦੇ ਨਾਂ ਨਾਲ ਪ੍ਰਸਿਧ ਹੈ, ਵਿਚਕਾਰਲੀ ਉੱਗਲੀ ਵਿਚ ਹੀ ਪਾਈ ਜਾਂਦੀ ਹੈ। (ਵੇਖੋ : ਪੱਠੜ))- ਪੈਰਾਂ ਦੀਆਂ ਉ'ਗਲੀਆਂ ਵਿਚ ਵੀ ਗਹਿਣੇ ਪਾਉਣ ਦਾ ਰਿਵਾਜ ਹੈ, ਜਿਨ੍ਹਾਂ ਨੂੰ ਛੱਲੇ, ਬਿੱਛੂਏ ਅਤੇ ਗੂਠੜੇ ਆਦਿ ਕਹਿੰਦੇ ਹਨ ਬਿੱਛ੍ਰਏ ਨੂ ਪਹਿਨਣ ਨਾਲ, ਲੋਕ-ਵਿਸ਼ਵਾਸ਼ ਅਨੁਸਾਰ, ਸੱਪ 'ਅਠੂਆਂ ਪੈਰਾਂ ਦੇ ਨੇੜੇ ਨਹੀ ਢੁਕਦਾ ਕਾਂਗੜੇ ਵਿਚ ਪੈਰ ਦੇ ਅੰਗੂਠੇ ਉਤੇ 'ਫੁੱਲੂ' ਪਹਿਨਿਆਂ ਜਾਂਦਾ ਹੈ। ਉੱਗਲੀਆਂ ਦੀ ਬਨਾਵਟ ਨਾਲ ਕਈ ਤਰ੍ਹਾਂ ਦੇ ਭਰਮ ਵਹਿਮ ਜੁੜੇ ਹੋਏ ਹਨ ਜੇ ਕਿਸੇ ਕੌਨਿਆਂ ਦੇ ਪੈਰਾਂ ਦੀ ਚੀਚੀ` ਉ'ਗਲੀ ਜ਼ਮੀਨ ਨਾਲ ਛ੍ਰਹੋਦੀ ਹੋਵੇ ਤਾਂ ਉਹ ਬਹੁਤਾ ਚਿਰ ਸੁਹਾਗ

30 1੩120ਗ॥&01੩.0।॥

ਉਂਗਲ

ਨਹੀ' ਮਾਣਦੀ; ਕਿਸੇ ਕੈਨਿਆਂ ਦੇ ਪੈਰਾਂ ਦੀ ਦੂਜੀ ਉ'ਗਲੀ ਅੰਗੂਠੇ ਨਾਲੋ“ ਵਡੀ ਹੋਵੇ ਤਾਂ ਉਹ ਪਤੀਬ੍ਤ ਧਰਮ ਵਿਚ ਦ੍੍‌ਿੜ੍ਹ ਨਹੀ' ਹੁੰਦੀ (ਵੇਖੋ : ਅੰਗੂਠਾ)

(ਉ-23) ਉ”ਗਲ ਸੌਦਾ : ਪਸ਼ੂਆਂ ਨੂੰ ਵੇਚਣ ਅਤੇ ਖ਼ਰੀਦਣ ਵੇਲੇ ਦਲਾਲ ਦੋਹਾਂ ਧਿਰਾਂ ਵਿਚ ਸੋਦਾ ਕਰ'ਉਣ ਲਈ) ਗਪਤ ਢੋਗ ਨਾਲ ਉੱਗਲਾਂ ਦੇ ਸੋਕੇਤ ਵਰਤਦੇ ਹਨ ਕਈ ਵਰ ਦੋਹਾਂ ਧਿਰਾਂ ਦੇ ਦਲਾਲ ਆਪਣੇ ਹੱਥ ਕਿਸੇ ਸਾਂਝੇ ਰੁਮਾਲ ਜਾਂ ਕਪੜੇ ਹੇਠ ਛੁਪਾ ਕੇ ਸੈਕੇਤਾਂ ਦੁਆਰਾ ਸੋਦਾ ਕਰਦੇ ਹਨ। ਜੇ ਦੋਹਾਂ ਧਿਰਾਂ ਵਲ ਸਾਂਝਾ ਦਲਾਲ ਹੋਵੇ` ਤਾਂ ਉਹ ਵਾਰੋਵਾਰੀ ਦੋਹਾਂ ਧਿਰਾਂ ਦਾ ਹੱਥ ਫੜ ਕੇ ਉੱਗਲ- ਸੈਕੇਤਾਂ ਨਾਲ ਸੋਦਾ ਠਹਿਰਾਂਦਾ ਹੈ। ਜੇ ਸ'ਰਾ ਹੱਥ ਦੂਜੇ ਨੂੰ ਫੜਾ ਦਿਤਾ ਜਾਵੇ ਤਾਂ ਭਾਵ ਇਕ ਹਜ਼ਰ ਰੁਪਏ ਤੋ' ਹੁੰਦਾ ਹੈ, ਜਿਤਨੀ ਵਾਰ ਹੱਥ ਦਬਾਇਆ ਜਾਵੇ ਉਤਨੇ ਹਜ਼ਾਰ ਰਪਿਆਂ ਵਲ ਸੌਕੇਤ ਹੁੰਦਾ ਹੈ। ਪੰਜੇ ਉੱਗਲਾਂ ਪੰਜ ਸੌ ਰੁਪਏ ਦੀਆਂ ਸੂਚਿਕ ਹਨ, _ਅਰਥਾਤ ਇਕ ਉੱਗਲ ਸੌ ਰੁਪਏ ਦੀ। ਉ'ਗਲੀ ਅੱਧੀ ਹੇਠਾਂ ਵਲ ਝੂਕਾ ਦਿਤੀ ਜਾਵੇ ਤਾਂ ਇਸ ਦਾ ਭਾਵ ਪੰਜਾਹ ਰੁਪਏ ਹੈ ! ਪਹਿਲੀ ਉੱਗਲੀ ਦਾ ਪੋਟਾ ਦਸ ਰੁਪਏ ਦਾ ਸੂਚਿਕ ਹੈ; ਦੂਜੀ, ਤੀਜੀ, ਚੌਥੀ ਦਾ ਪੋਟਾ ਤਰਤੀਬਵਾਰ ਵੀਹ, ਤੀਹ ਅਤੇ ਚਾਲ੍ਹੀ ਰੁਪਏ ਦਾ ਇਸ ਵਿਧੀ ਨਾਲ ਦਲਾਲ ਦੋਹਾਂ ।ਧਰਾਂ ਦੇ ਸਾਹਮਣੇ ਹੀ ਉੱ'ਗਲਾਂ ਦੁਆਰਾ ਸੌਦਾ ਠਹਿਰਾ ਲੈਦੇ, ਹਨ ਇਸ ਨੂੰ 'ਉੱਗਲ ਸੋਦਾ' ਜਾਂ 'ਚੇਰ ਸੌਦਾ' ਕਿਹਾ ਜਾਂਦਾ ਹੈ।

(ਉ-24) ਉੱਗਲ ਬੁੰਝਣਾ :

ਬੱਚਿਆਂ ਦੀ ਇਕ ਖੇਡ ਜਿਸ ਵਿਚ ਇਕ ਬੱਚ' ਸੱਜੇ ਹੱਥ ਦੀਆਂ ਪੰਜੇ ਉੱ'ਗਲਾਂ ਨੂੰ ਖੱਬੇ ਹੱਥ ਵਿਚ ਇਸ ਤਰ੍ਹਾਂ ਘੁਟ ਲੈਦਾ ਹੈ ਕਿ ਉਨ੍ਹਾਂ ਦੇ ਕੇਵਲ ਉਪਰਲੇ ਪੋਟੋ ਹੀ ਵਿਖਾਈ ਦਿੰਦੇ ਹਨ ਫਿਰ ਉਹ ਕਿਸੇ ਦੂਜੇ ਬੱਚੇ ਨੂੰ ਵਿਚਕਾਰਲ) ਉਗਲ ਲਭਣ ਲਈ ਕਹਿੰਦਾ ਹੈ। ਜੇ ਉਹ ਲਭ ਲਏ ਤਾਂ ਜਿਤ ਗਿਆ। ਫਿਰ ਦੂਜਾ ਬੱਚ ਉਸੇ ਤਰ੍ਹਾਂ ਉੱਗਲ ਛੁਪਾਂਦਾ ਹੈ ਇਹ ਖੇਡ ਆਮ ਤੌਰ ਉਤੇ ਰਾਤ ਵੇਲੇ ਸੋਣ ਤੋ“ ਪਹਿਲਾਂ ਖੋਡੀ ਜਾਂਦੀ ਹੈ.।

(ਉ-25)-ਉਗ਼ਾਂ :

ਇਕ ਪੰਛੀ ਜੋ ਟਟੀਹਰੀ ਦੀ ਸ਼ਕਲ ਦਾ ਹੁੰਦਾ ਹੈ ਉਗੇ ਨਾਲ ਕਈ “ਭਰਮ ਵਹਿਮ ਅਤੇ ਮਨੌਤਾਂ ਜੁੜੀਆਂ ਹੋਈਆਂ ਹਨ ਮਾਝੇ ਦੇ. ਇਲਾਕੇ ਵਿਚ ਵਿਸ਼ਵਾਸ ਹੈ ਕਿ ਜੇ ਉਗਾ ਕਿਸੇ ਪਸੂ

$।। 5300੫ 130 5101 ]। ੬01੧੪

ਦੁਆਲੇ-ਸਤ ਚਕਰ ਕਟੇ ਤਾਂ ਉਹ ਪਸ਼ੂ ਛੋਤੀ ਬੀਮਾਰ ਪੈ ਕੇ ਮਰ ਜਾਂਦਾ ਹੈ। ਇਸ ਰੋਗ ਨੂੰ

_'ਉਗ੍ਰ' ਕਹਿੰਦੇ ਹਨ ਇਸ ਬੀਮਾਰੀ ਦੇ ਉਪਾਅ

ਵਜੋ ਇਕ ਟੂਣਾ ਇਉ” ਪ੍ਰਚਲਤ ਹੈ :-- ਪਸ਼ੂ ਦਾ ਮਾਲਕ ਅਲੱਫ਼ ਨੰਗਾ ਹੋ ਕੇ ਰੋਗੀ ਪਸ਼ੂ ਦੇ ਦੁਆਲੇ, ਗੋਹੇ ਦੀ ਇਕ ਕਾਰ ਬਣਾਏ ਫਿਰ ਘਾਹ ਦੇ ਪੂਲੇ ਨੂੰ ਅੱਗ ਲਗ/' ਕੇ ਅਤੇ ਹੱਥ ਵਿਚ ਲੈ ਕੇ ਇਸ ਕਾਰ ਦੇ ਦੁਆਲੇ ਸਤ ਗੇੜੇ ਕੱਢੇ ਨਾਲੋ ਨਾਲ ਉਹ ਜ਼ਿਮੀ'ਦਾਰ, ਪਟਵਾਰੀ ਸਾਂ ਬਾਦਸ਼ਾਹ ਦਾ ਨਾਉ” ਲੈ ਕੇ ਰੱਖਿਆ ਲਈ ਦੁਹਾਈ ਪਾਏ ਤਾਂ ਸਾ ਪਸ਼ੂ ਨੂੰ ਕੁਝ ਨਹੀਂ' ਨੰਦਾ (ਗਲਾਸਰੀ. 1, 2 54) ਉਗੂ ਰੋਗ ਨੂੰ ਦੂਰ ਕਰਨ ਦਾ ਇਕ ਹੋਰ ਟੂਣਾ ਗੁਜਰਾਤ ਦੇ ਇਲਾਕੇ ਵਿਚ ਪ੍ਰਚਲਤ ਹੈ : ਪਹਿਲਾਂ ਕੋਈ ਕਾਮਾ ਆਪਣੇ ਲਕ ਦੁਆਲੇ ਚਮੜੇ ਦੀ ਪੇਟੀ ਬੈਨ੍ਹਦਾ ਹੈ ਫਿਰ ਸੁਕੇ ਘਾਹ ਦਾ ਪੂਲਾ ਜਾਂ ਗੈਨੇਂ ਦੇ ਛਿੱਲੜਾਂ ਦਾ ਗੱਠਾ ਫੜ ਕੇ ਮਿਸ਼ਾਲ ਵਾਂਗ ਅੱਗ ਦਾਗਦਾ ਹੈ ਅਤੇ ਫਿਰ ਉੱਸ ਨੂੰ ਹੱਥਾਂ ਵਿਚ ਫੜ ਕੇ ਪਸ਼ੂ ਦੁਆਲੇ ਪੰਜ ਜਾਂ ਸਤ ਪ੍ਰਕਰਮਾ ਕਰਦਾ ਹੈ

ਲੋਕ-ਚਿਕੱਤਸਾ ਅਨੁਸਾਰ ਉਗੇ ਦਾ ਮਾਸ ਤਿਲੀ ਦੇ ਰੋਗ ਲਈ ਬੜਾ ਗੁਣਕਾਰੀ ਹੈ

(ਉ-26) ਉਚ :

ਬਹਾਵਲਪੁਰ ਰਿਆਸਤ (ਪੱਛਮੀ ਪੰਜ'ਬ ਪਾਕਿਸਤਾਨ) ਦਾ ਇਕ ਪ੍ਰਸਿਧ ਨਗਰ, ਜਿਸ ਨੂੰ ਮੁਸਲਮਾਨ ਆਦਰ ਨਾਲ 'ਉੱਚ ਸ਼ਰੀਫ਼' ਕਹਿੰਦੇ ਹਨ। ਇਹ ਨਗਰ ਬਹਾਵਲਪੁਰ ਤੋ" ਦੱਖਣ-ਪੂਰਬ ਵਲ 38 ਕੁ ਮੀਲ ਦੂਰ ਹੈ ਅਤੇ ਤਹਿਸੀਲ ਅਹਿਮਦਪੁਰ ਵਿਚ ਸਤਲੂਜ ਦੇ ਦੱਖਣੀ ਕੋਢੇ ਉਤੇ ਆਬਾਦ ਹੈ।

ਬਹਾਵਲਪੁਰ ਸਟੇਟ ਗਜ਼ਟੀਅਰ (ਪੰਨਾ 385) ਅਨੁਸਾਰ ਇਹ ਨਗਰ ਰਾਜੇ ਹੋਡੀ ਨੇ ਵਸਾਟਿਆ ਸੀ। ਉਸੇ ਨੇ ਇਸ ਨਗਰ ਦਾ ਨਾਂ ਆਪਣੇ ਨਾਉ” ਉਤੇਂ.'ਹੋਡ' ਰਖਿਆ ਸੀ ਜੋ ਸਮੋ ਨਾਲ ਬਦਲਦਾ ਹੋਇਆ 'ਹੋਜ', 'ਹੋਚ' ਅਤੇ ਫਿਰ “ਉੱਚ ਬਣ ਗਿਆ।

ਜੇ ਇਹ ਰਵਾਇਤ ਪ੍ਰਮਾਣੀਕ ਮੰਨ ਜਾਵੇ ਤਾਂ ਇਹ ਨਗਰ ਰਾਜਾ ਟਸਾਲ੍ੂ ਦੇ ਵਸਿਆ ਕਨਿੰਘਮ ਅਨੁਸਾਰ ਰਾਜਾ ਹੋਡੀ ਇੰਡੋ-ਸਿਥੀਅਨ ਸੀ ਜਿਸ ਨੇ ਕਹਿਰੋੜ ਦੀ ਲੜਾਈ ਵਿਚ ਸਾਕਾ ਕਬੀਲਿਆਂ ਦੀ ਵਾਗ ਡੋਰ ਸੰਭਾਲ ਹੋਈ ਸੀ ਭੱਟੀਆਂ ਨੇ ਰਾਜੇ ਸਾਲਵਾਹਨ ਦੀ ਕਮਾਨ ਹੇਠ ਸਾਕਾ ਕਬੀਲਿਆਂ ਉਪਰ ਵਿਜੈ ।ਪ੍ਰਾਪਤ ਕੀਤੀ ਇਸੇ ਘਟਨਾ ਦੀ ਸਿਮਰਤੀ ਵਿਚ 'ਸਾਕਾ ਸੰਮਤ ਸ਼ੁਨੂ ਹੋਇਆ। ਕੌਨਿਘਮ ਅਨੁਸਾਰ ਪਿਛੋ” ਜਦੋ . ਭੱਟੀ ਕਮਜ਼ੋਰ ਪੈ ਗਏ ਤਾਂ ਰਾਜੇ ਹੋਡੀ

ਨੋ ਸਿਆਲਕੋਟ ਉਤੇ ਮੁੜ ਅਪਣਾ ਰਾਜ ਸਥਾਪਿਤ ,ਕਰ ਲਿਆ (ਵੇਖੋ : ਹੋਡੀ) ਕੌਨਿਘਮ ਅਨੁਸਾਰ 'ਉੱਚ' ਦਾ ਨਗਰ ਪਹਿਲੀ ਸਦੀ ਈਸਵੀ ਵਿਚ ਆਬਾਦ ਹੋਇਆ

ਇਕ ਹੋਰ ਰਵਾਇਤ ਅਨੁਸਾਰ, ਰੱਜੇ ਹੋਡੀ ਦੇ ਸੂਬੇ 'ਚੁੱਚ' ਨੇ ਇਸ ਨਗਰ ਦੀ ਨੀ'ਹ ਰਖੀ ਉਸ ਨੋ ਪਹਿਲਾਂ ਵਿਕ ਵਡੇ ਸਾਰੇ ਤਲਾਬ ਦੀ ਖ਼ੁਦਾਈ ਕਰਵਾਈ ਇਸ ਉਪਰੇਤ ਤਲਾਬ ਦੇ ਨਾਲ ਲਗਦੀ ਇਕ ਉੱਚੀ ਥੇਹ ਉਤੇ ਇਹ ਨਗਰ ਵਸਾਇਆ, ਜਿਸ ਦਾ ਨਾਂ ਉਸਨੇ 'ਚੁੱਚ' ਰਖਿਆ ਪਰ ਉੱਚੀ ਥੋਹ ਉਤੇ ਸਥਿਤ ਹੋਣ ਕਰ ਕੇ ਨਗਰ ਦਾ ਨਾਂ 'ਉੱਚ' ਪ੍ਰਸਿਧ ਹੋ ਗਿਆ

'ਮਲਫ਼੍ਜ਼ਾਤ ਮੂਸਾ ਪਾਕ ਸ਼ਹੀਦ' ਅਨੁਸਾਰ 'ਉੱਚ' ਨਗਰ ਦੀ ਨੀ'ਹ 980 ਈਸਵੀ ਵਿਚ, ਸੱਯਦ ਸ਼ਫ਼ੀ ਉੱਦੀਨ ਹਕਾਨੀ ਨੇ ਇਕ ਉੱਚੀ ਥੇਹ ਉਤੇ ਰਖੀ, ਜਿਸ ਨੂੰ ਉਦੋ" ਰਾਜੇ ਹੋਡੀ ਦੀ ਥੇਹ ਕਿਹਾ ਜਾਂਦਾ ਸੀ ਮੂਸਾ ਪਾਕ ਸ਼ਹੀਦ ਦੀ ਮਜ਼ਾਰ ਮੁਲਤਾਨ ਵਿਚ ਹੈ, ਪਰ ਉਹ ਸੱਯਦ

ਮੁਹੈਮਦ ਬੋਦਗੀ ਗੋਕ ਦੀ ਵੈਸ਼ “ਵਚੋ” ਸੀ, ਜਿਸਨੇ

ਉਚ ਦੇ ਨੇੜੇ ਇਕ ਹੋਰ ਨਗਰ 'ਉੱਚ ਜਿਲਾਨੀ' ਦੀ ਨੀਹ ਰਖੀ ਸੀ

ਹਿੰਦੂ ਫਵ'ਇਤਾਂ ਅਨੁਸਾਰ ਉੱਚ ਦਾ ਪੁਰਾਣਾ ਨਾਂ ਦੇਵਗੜ੍ਹ ਸੀ 1244 ਈਸਵੀ ਵਿਚ, ਸ਼ੋਟ ਸ਼ਾਹ ਸੱਯਦ ਜਲਾਲ ਉੱਦੀਨ ਕੇਚੀ ਬੁਖ਼ਾਰੀ ਨੇ ਇਖੋ' ਦੇ ਰਾਜੇ ਦਿਓ ਸਿੰਘ ਉਤੇ ਵਿਜੈ ਪ੍ਰਾਪਤ ਕਰ ਕੇ ਉਸ ਨੂੰ ਮਾਰਵਾੜ ਵਲ ਨਠਾਂ ਦਿਤਾ ਰਾਜੇ ਦੀ ਲੜਕੀ 'ਸੁੰਦਰ ਪਰੀ' ਬੜੀ ਸੋਹਣੀ, ਸੁਘੜ ਅਤੇ ਸੁਸ਼ੀਲ ਸੀ ਸੱਯਦ ਨੇ ਉਸ ਨਾਲ . ਖ਼ੁਦ ਵਿਆਹ ਕਰਵਾ ਲਿਆ। ਸੋ ਰਾਜ ਦੀ ਵਾਗ ਡੋਰ 'ਸੁੰਦਰ ਪਰੀ' ਦੇ ਹੱਥਾਂ ਵਿਚ ਠਹੀ 'ਮੂੰਦਰ ਪਰੀ" ਨੇ ਸੱਯਦ ਦੇ ਆਦੇਸ਼ ਉਤੇ ਵਿਕ ਉੱਚੀ ਥੇਹ ਉਪਰ ਇੱਕ ਕਿਲੋ ਦੀ ਨੀਹ ਰਖੀ ਮਗਰੋ” ਇਹੋ ਕਿਲਾ 'ਉੱੱਚ' ਦੇ ਨਾਂ ਨਾਲ ਪ੍ਰਸਿਧ ਹੋਇਆ ਟਿਹ ਕਿਲਾ ਜਿਸ ਥਾਂ ਬਣਾਇਆ ਗਿਆ, ਉਸ ਸਥਾਨ ਨੂੰ ਹੁਣ 'ਉੱਚ ਬੁਖ਼ਾਰੀ' ਕਹਿੰਦੇ ਹਨ।

ਅਸਲ ਵਿਚ ਉੱਚ ਤਿੰਨ ਨਗਰਾਂ ਦਾ ਸਮੂਹ ਹੈ। ਇਹ ਤਿੰਨੋ ਨਗਰ -- ਉੱਚ ਬੁਖ਼ਾਹੀ, ਉੱਚ ਜਿਲਾਨੀ ਅਤੇ ਉੱਚ ਮੁਗ਼ਲਾਂ ਇਕ ਦੂਜੇ ਤੋ”

` ਥੋੜੀ ਬੋੜ ਵਿੱਥ ਉਤੇ ਸਥਿਤ ਹਨ ਚਰਲਸ

ਮੈਸਨ ਅਨ੍ਸਾਰ ਉੱਚ ਦਾ ਨਗਰ ਦੇਸ਼ ਦੇ ਪ੍ਰਚੀਨਤਮ ਨਗਰਾਂ ਵਿਚੋ” ਹੈ

ਇਸ ਨਗਰ ਵਿਚ ਮੁਸਲਮਾਨ ਪੀਰਾਂ ਦੀਆਂ ਕਈ ਗਦੀਆਂ ਹੁਣ ਤਕ ਚਲ ਟਹ)ਆਂ ਹਨ ਇਥੇ ਪੀਰ! ਦੀਆਂ ਅਨੇਕਾਂ ਖ਼ਾਨਗਹਾਂ, ਤਕੀਏ ਅਤੇ ਰੋਜੇ ਹਨ ਇਸ ਧਰਤੀ ਦਾ ਚੱਪਾ ਚੱਪਾ ਪੀਰਾਂ

311011510%੧013੮0।।

ਪੰਜਾਬੀ ਲੋਕਧਾਰਾ ਵਿਸ਼ਵ ਕੋਸ਼

ਫ਼ਕੀਰਾਂ ਦੀਆਂ ਮਜ਼ਾਰਾਂ ਤੇ ਕਬਰਾਂ ਨਾਲ ਢਕਿਆ ਹੋਇਆ ਹੈ ਕੁਝ ਵਧੇਰੇ ਪ੍ਰਸਿਧ ਪੀਰ ਹਨ :-- ਮਖ਼ਦੂਮ ਜਹਾਨੀਆਂ, ਮਖ਼ਦੂਮ ਰਾਜਨ ਕਟਾਲ, ਸੱਯਦ ਜਲਾਲ ਉੱਦੀਨ ਬੁਖ਼ਾਰੀ

(6-27) ਉੱਚ ਦਾ ਪੀਰ :

ਗੁਰੂ ਗੋਬਿੰਦ ਸਿੰਘ ਦੀ ਇਕ ਉਪਾਧੀ ਚਮਕੇਰ ਦੀ ਲੜਾਈ ਮਗਰੋ ਗੁਰੂ ਗੌਬਿੰਦ ਸਿੰਘ ਠੁਝ ਦਿਨ ਮਾਛੀਵਾੜੇ ਵਿਚ ਰਹੇ ਸ਼ਾਹੀ ਫ਼ੌਜ ਉਨ੍ਹਾਂ ਦਾ ਪਿਛਾ ਕਰਦੀ ਜਦੋ ਇਸ ਇਲਾਕੇ ਵਿਚ ਪਹੁੰਚੀ ਤਾਂ ਇਥੋ” ਗੁਪਤ ਰੂਪ ਵਿਚ ਬਾਹਰ ਨਿਕਲਣ ਲਈ ਗੁਰੂ ਗੋਬਿੰਦ ਸਿੰਘ ਨੇ “ਉੱਚ ਦੇ ਪੀਰ' ਦਾ ਸਵਾਂਗ ਭਰਿਆ ਨਬੀ ਖ਼ਾਂ ਅਤੇ ਗ਼ਨ| ਖ਼ਾਂ ਨੇ ਉਨ੍ਹਾਂ ਨੂੰ ਇਕ ਪਾਲਕੀ ਵਿਚ ਬਿਠਾ ਲਿਆਂ ਰਾਹ ਵਿਚ ਮੁਗ਼ਲ ਅਧਿਕਾਰੀਆਂ ਦੇ ਪੁੱਛਣ ਉਤੇ ਕਿ ਪਾਲਕੀ ਵਿਚ ਕੌਣ ਬ੍ਰਿਜਮਾਨ ਹਨ, ਨਬ ਖ਼ਾਂ ਅਤੇ ਗ਼ਨੀ ਖ਼ਾਂ ਨੇ ਦਸਿਆ ਕਿ ਪਾਲਕੀ ਵਿਚ “ਉੱਚ ਦੇ ਪੈਰ' ਹਨ। ਮੁਢ ਤੋ” ਹੀ ਉੱਚ ਨਗਰ ਦੇ ਪੀਰਾਂ ਦਾ ਮੁਸਲਮਾਨਾਂ ਵਿਚ ਬੜ' ਆਦਰ ਮਾਣ ਰਿਹਾ ਹੈ ਸੋ ਮੁਗ਼ਲ ਅਧਿਕਾਰੀਆਂ ਨੇ ਬਹੁਤੀ ਪੁਛ ਪ੍ਰਤੀਤ ਨਾ ਕੀਤੀ ਅਤੇਂ ਗੁਰੂ ਜੀ ਨੂੰ ਅਗੇ ਜਾਣ ਦਿਤਾ ਓਦੋਂ' ਤੋ” ਸਿੱਖਾਂ ਵਿਚ ਇਹ ਉਪਾਧੀ ਜਗਤ-ਗੁਰੂ ਦੀ ਬੋਧਿਕ ਹੈ

(ਉ-28) ਉੱਚਸ਼੍ਵਾ :

(ਸੈ: ਉਚੈਸ੍ਰਵਸ) ਇੰਦਰ ਦਾ ਚਿੱਟੇ ਰੋਗ ਦਾ ਘੋੜਾ, ਜੋ ਹਿੰਦੂ ਪੁਰਾਣਧਾਰਾ ਅਨੁਸਾਰ ਖੀਰ ਸਾਗਰ ਨੂੰ ਰਿੜਕਣ ਸਮੇ' ਨਿਕਲਿਆ ਸੀ ਇਹ ਘੋੜਾ ਪ੍ਰਸਿਧ ਚੌਦਾਂ ਰਤਨਾਂ_ ਵਿਚੋਂ ਇਕ ਹੈ (ਵੇਖੋ : ਰਤਨ) ਉੱਚਸ਼੍ਵਾ ਦੇ ਕੌਸ਼ਗਤ. ਅਰਥ ਹਨ -- ਉੱਚੇ ਕੈਨਾਂ ਵਾਲਾ ਇਹ ਘੋੜਾ ਸੱਤ= ਮੂੰਹਾਂ ਸੀ ਅਤੇ ਇਸ ਦੇ ਕੌਨ ਬੜੇ ਉੱਚੇ ਸਨ ਉੱਚਸ਼੍ਵਾ ਘੋੜੇ ਨੂੰ 'ਉਚੈ” ਵੀ ਕਿਹਾ ਜਾਂਦਾ ਹੈ

ਉੱਚਸ਼੍ਵਾ ਘੋੜੇ ਦਾ ਰੰਗ ਨੀਲੀ ਭਾ ਵਾਲਾ ਚਿੱਟਾ ਸੀ ਇਸ ਰੋਗ ਦੇ ਘੋੜੇ ਨੂੰ “ਨੀਲ” ਵੀ _ਕਿਹਾਂ ਜਾਂਦਾ ਹੈ ਹਿੰਦੂ ਇਸ ਰੋਗ ਦੇ ਘੋੜੇ ਨੂੰ ਪਾਵਨ ਸਮਝ ਕੇ, ਨਵੇ' ਬਰਤਨਾਂ ਨੂੰ ਵਰਤਣ ਤੋ” ਪਹਿਲਾਂ ਇਸੇ.ਰੌਗ ਦੇ ਘੋੜੇ ਦੇ ਮੂੰਹ ਨਾਲ ਛੁਹਾਂਦੇ ਹਨ ਇਸ ਤਰ੍ਹਾਂ ਬਰਤਨ ਸੁਹੰਢਣਾ ਹੋ ਜਾਂਦਾ ਹੈ

ਗੁਰੂ ਗੋਬਿੰਦ ਸਿੰਘ ਦਾ ਨੀਲਾ ਘੋੜਾ ਸਿਖ ਇਤਿਹਾਸ ਵਿਚ ਬੜੀ ਪ੍ਰਸਿਧਤਾ `ਰਖਦਾ ਹੈ ਇਸ ਘੋੜੇ ਨੂੰ ਇੰਦਰ ਦੇ ਪ੍ਰਸਿਧ ਘੋੜੇ ਉੱਚਸ਼੍ਰਵਾ ਦਾ ਹੀ ਅਵਤ'ਰ ਮੰਨਿਆ ਜਾਂਦਾ ਹੈ।

ਦਸਮ ਗੌਥ ਦੇ ਸ਼ਸਤਰਨਾਮੋ ਵਿਚ ਇੰਦਰ

$।] 5੩000 1801 51011] 61039

5

ਲਈ ਉੱਚ-ਸ਼੍ਵਾਇਸ ਦੀ ਉਪਾਧੀ ਵਰਤੀ ਗਏ

ਹੈ, ਜਿਸ ਦੇ ਅਰਥ ਹਨ --- ਉੱਚਸ਼ਵਾ ਦਾ

ਸਵਾਮੀ

(ਉ-29) ਉਚਾਟਨ :

ਮੰਤ੍ਰਾਂ ਦੁਆਰਾ ਕਿਸੇ ਰੋਗੀ ਦੇ ਸਰੀਰ ਵਿਚੋ" ਭੂਤ-ਪ੍ਰੇਤ ਆਦਿ ਦਾ ਨਿਵਾਰਣ ਕਰਨਾ ਲੋਕ- ਨਿਸਚੇ ਅਨੁਸਾਰ ਭੂਤ-ਪ੍ਰੇਤ ਆਦਿ ਦੇ ਪ੍ਰਛਾਵੇ' ਜਾਂ ਕਰੂਰ ਦ੍ਰਿਸ਼ਟੀ ਨਾਲ ਰੋਗ ਲਗ ਜਾਂਦੇ ਹਨ ਅਤੇ ਇਨ੍ਹਾਂ ਦਾ ਨਿਵਾਰਣ ਔਸ਼ਧੀਆਂ ਦੀ ਥਾਂ ਮੰਤ੍ਰਾਂ ਅਤੇ ਟੂਣਿਆਂ ਦੁਆਰਾ ਹੈ ਹੋ ਸਕਦਾ ਹੈ ਪਿੰਡਾਂ ਵਿਚ ਚੇਲੇ ਅਤੇ ਜੋਗੀ ਉਚਾਟਨ ਦੇ ਮੰਤ੍ਰਾਂ ਅਤੇ ਵਿਧੀਆਂ

`.ਤੋਂ ਜਾਣੂੰ ਹੁੰਦੇ ਹਨ ਪਿੰਡਾਂ ਦੇ ਪਛੜੇ ਲੋਕਾਂ ਦਾ

ਚੇਲਿਆਂ ਉਤੋਂ ਬੜਾ ਨਿਸਚਾ ਹੈ (ਵੇਖੋ : ਚੇਲੇ)

'(9-30) ਉੱਚੀ ਜ਼ਾਤ :

ਹਿੰਦੂ ਸਮਾਜ ਕਈ ਜ਼ਾਤ-ਸ਼੍ਰੇਣੀਆਂ ਵਿਚ ਵੰਡਿਆ ਹੋਇਆ ਹੈ ਪ੍ਰਧਾਨ ਰੂਪ ਵਿਚ ਹਿੰਦੂ ਜਾਤੀ ਚਾਰ ਜ਼ਾਤਾਂ ਵਿਚ ਵੰਡੀ ਹੋਈ ਹੈ :--- ਬਰ ਹਮਣ, ਖੱਤਗੀ, ਵੈਸ਼, ਸ਼ੂਦਰ ਮੱਧਕਾਲ ਵਿਚ ਬ'ਹਰੋ' ਆਏ ਅਨੇਕਾਂ ਕਬੀਲਿਆਂ ਦੇ ਲੌਕ ਹਮੇਸ਼ਾਂ ਲਈ ਪੰਜਾਬ ਵਿਚ ਵਸ ਗਏ ਫਲਸਰੂਪ ਕੁਝ ਨਵੀਆਂ ਜਾਤੀਆਂ - ਜੱਟ, ਰਾਜਪੂਤ ਆਦਿ ਹੋ'ਦ

`ਵਿਚ ਆਈਆਂ 1

ਜ਼ਾਤ-ਸ਼ੇਣੀ ਵੰਡ ਸਦਕਾ ਕ੍ਝ ਜਾਤੀਆਂ ਉੱਚੀਆਂ ਅਥਵਾ ਪ੍ਰਥਮ ਸ਼੍ਰੇਣੀਆਂ ਵਿਚ ਗਿਣੀਆਂ ਜਾਣ ਲਗੀਆਂ ਅਤੇ ਕੁਝ ਨੀਵੀਆਂ ਬਾਹਮਣ ਪ੍੍‌ਹਿਤ ਹੌਣ ਕਰ ਕੇ ਸਦਾ ਪ੍ਰਥਮ ਸ਼੍ਰੇਣੀ ਵਿਚ ਗਿਣੇ ਜਾਂਦੇ ਰਹੇ ਖੱਤਰੀ, ਵੈਸ਼, ਜੱਟ, ਰਾਜਪੂਤ ਆਦਿ ਵੀਂ ਉੱਚੀਆਂ ਜ਼ਾਤਾਂ ਹਨ, ਪਰ ਸ਼ੂਦਰ, ਚੂਹੜੇ, ਨਾਈ, ਭੋਡ, ਬਰਵਾਲਾ ਆਦਿ ਨਵੀਆਂ ਜਾਤੀਆਂ ਵਿਚ ਗਿਣੇ ਜਾਂਦੇ ਰਹੇ ਹਿੰਦੂ ਧਰਮ ਅਨੁਸਾਰ ਬਾਹਮਣ ਅਤੇ_ ਖੱਤਰੀ ਆਦਿ ਜਨੋਊ ਪਹਿਨਣ ਵਾਲੀਆਂ ਜਾਤੀਆਂ 'ਦੁਜਨਮੇ' ਹਨ ਅਤੇ ਇਹੋ ਸਭ ਤੋ' ਉੱਚੀਆਂ ਜ਼ਾਤਾਂ ਹਨ (ਵੇਖੋ : ਦੁਜਨਮੇ)

($-31) ਉੱਚੀਆਂ ਉੱਚੀਆਂ ਢੇਰੀਆਂ : ਇਕ ਪ੍ਰਸਿੱਧ ਅਲਾਹਣੀ -- ਉੱਚੀਆਂ ਉੱਚੀਆਂ ਢੇਰੀਆਂ, ਹਾਇ ਹਾ ਸ਼ੀ'ਹ ਸਰ੍ਹੇ ਜਿਹਾ, ਉਪਰ ਪਏ ਨੀ ਕੱਖ ਉਧਰੋ” ਕੋਈ ਨਾ ਜਾਂਵਦਾ ਇਧਰੋ” ਗਏ ਨੀ” ਲੱਖ ਇਸੇ ਰੂਪ, ਸ਼ੈਲੀ ਅਤੇ ਧਾਰਨਾ ਵਿਚ ਅਨੇਕਾਂ ਅਲਾਹਣੀਆਂ ਪ੍ਰਚਲਤ ਹਨ (ਵੇਖੋ : ਅਲਾਹਣੀ)

ਉਜਾਪਨ

(ਓ-32) ਉਚੈ :

ਇੰਦਰ ਦਾ ਸਫ਼ੈਦ ਰੰਗ ਦਾ ਘੋੜਾ ਜੋ ਸਮੁੰਦਰ ਮੱਥਣ ਵੇਲੇ ਰਤਨਾਂ ਦੇ ਰੂਪ ਵਿਚ ਨਿਕਲਿਆ ਸੀ (ਵੇਖੋ : ਉਚਸ਼ਰਵਾ) __

- (6-33) ਉਛਾਲੀ :

ਲੌਕ-ਨਿਸਚੇ ਅਨੁਸਾਰ ਕਿਸੇ ਪਦਾਰਥ ਨੂੰ ਖਾਂਦਿਆਂ ਜੇ ਕੋਈ ਦੁਸ਼ਟ ਆਤਮਾ ਨਾਲ ਹੀ ਪੋਟ ਵਿਚ ਲੰਘ ਜਾਵੇ ਤਾਂ ਉਹ ਪਦਾਰਥ ਪੱਚਦਾ ਨਹੀ” ਅਤੇ ਉਛਾਲੀ ਬਣ ਕੇ ਬਾਹਰ ਨਿਕਲ ਆਉ'ਦਾ ਹੈ। ਉਛਾਲੀ ਵੇਲੋਂ ਜੇ ਪਿੱਠ ਨੂੰ ਠਕੋਰਿਆ ਜਾਵੇ ੜਾਂ ਦੁਰਾਤਮਾ ਸਰੀਰ ਵਿਚੋ ਬਾਹਰ ਨਿਕਲ ਜਾਂਦੀ ਹੈ ਅਤੇ ਹੋਰ ਉਛਾਲੀ ਨਹੀ” ਆਉ'ਦੀ . ਜੇ ਨਵ=ਜੋਮੇ ਬੱਚੇ ਨੂੰ ਉਛਾਲੀ ਆਵੇ ਤਾਂ ਦੁਆਬੇ ਵਿਚ ਜਿਸ ਥਾਂ ਬੱਚੇ ਦੀ ਔਲ ਦੱਬੀ ਹੁੰਦੀ ਹੈ ਉਸ ਥਾਂ ਨੂੰ ਥਾਪੜ ਦੇ'ਦੇ ਹਨ ਜਾਂ ਫਿਰ ਉਸ ਥਾਂ ਬਾਲ ਵਜਾ ਦੇ'ਦੇ ਹਨ ਨਿਸਚਾ ਹੈ ਕਿ ਇਸ ਤਰ੍ਹਾਂ ਬੱਚਾ ਨਰੋਆ ਹੋ ਜਾਂਦਾ ਹੈ (ਵੇਖੋ : ਔਲ)

(6-34) ਉਛਾੜ : ਮੁਰਦੇ ਨੂੰ ਖਫਣ ਵਿਚ ਲਪੇਟਣ ਮਗਰੋ” ਉਪਰੋ' ਕੁਝ ਚਾਦਰਾਂ ਪਾਈਆਂ ਜਾਂਦੀਆਂ ਹਨ, ਜੋ ਅੰਗ-ਸਾਕ ਭੇ'ਟ ਕਰਦੇ ਹਨ ਇਨ੍ਹਾਂ ਚਾਦਰਾਂ ਨੂੰ ਮੁਸਲਮਾਨ 'ਉਛਾੜ' ਕਹਿੰਦੇ ਹਨ। ਇਹ ਚ'ਦਰਾਂ ਸਾਧਾਰਨ ਕਪੜੇ ਦੀਆਂ ਵੀ ਹੁੰਦੀਆਂ ਹਨ ਅਤੇ ਬਹੁਮੁਲੇ ਰੇਸ਼ਮ ਦੀਆਂ ਵੀ। ਕਈਆਂ ਉਤੇ `ਰੇਸ਼ਮੀ ਧਾਗਿਆਂ ਨਾਲ ਸੈਦਰ ਕਢਾਈ ਵੀ ਕੀਤੀ ਗਏ) ਹੁੰਦੀ ਹੈ ਮ੍ਰਿਤਕ ਦੀ ਦੇਹ ਨੂੰ ਕੱਥਰ ਵਿਚ ਲਿਟਾਣ ਤੋ ਪਹਿਲਾਂ ਕੁਝ 'ਉਛੜ' ਉਤਾਰ ਲਏ ਜਾਂਦੇ ਹਨ ਜੋ ਕਬਰ ਪੁਟਣ ਵਾਲੇ ਕਮੀ" ਕਮੀਣਾਂ ਵਿਚ ਵਡ ਦਿਤੇ ਜਾਂਦੇ ਹਨ

(6-35) ਉਜਲਾ ਫੁੱਲ :

ਨਾਰੀਅਲ ਨੂੰ ਤੋੜਨ ਵੇਲੇ ਕਿਸੇ ਕਿਸੇ ਨਾਰੀਅਲ ਵਿਚੋਂ' ਚਿੱਟਾ ਫੁੱਲ ਨਿਕਲਦਾ ਹੈ, ਜਿਸ ਨੂੰ 'ਉਜਲਾ ਫੁੱਲ' ਕਹਿੰਦੇ ਹਨ ਲੌਕ- ਨਿਸਚੇ ਅਨੁਸਾਰ ਇਸ ਫੁੱਲ ਨੂੰ ਖਾਣ ਨਾਲ ਨਿਰਸੰਤਾਨ ਤੀਵੀਆਂ ਦੇ ਘਰ ਔਲਾਦ ਪੈਂਦਾ ਹੁੰਦੀ ਹੈ ਜਿਨ੍ਹਾਂ ਤੀਵੀਆਂ ਦੀ ਕੂਖੋ' ਹਮੇਸ਼ਾਂ ਕੁੜੀਆਂ ਜੈਮਦੀਆਂ ਹੋਣ, ਉਹ ਵੀ ਜੇ 'ਉਜਲਾ ਫੁੱਲ' ਖਾ ਲੈਣ ਤਾਂ ਲੜਕ' ਪੈਦਾ ਹੁੰਦ! ਹੈ। ਜਿਸ ਨਾਰੀਅਲ ਵਿਚੋ 'ਉਜਲਾ ਫੁੱਲ ਨਿਕਲੇ ਉਸ ਨੂੰ 'ਭੰਢੂਲਾਂ ਕਹਿੰਦੇ ਹਨ (ਵੇਖੋਂ : ਝੰਡੂਲਾ)

(6-36) ਉਜਾਪਨ : ਦਯਾਪਨ), ਇਕ ਧਾਰਮਿਕ ਰੀਤ ਜੋ

310 01800 6011)

____ ਤਮ ਪਲਲ--..- - ___ __ ___

ਉਜਾਪਨ

ਹਿੰਦੂ ਸੁਖੋ ਹੋਏ ਵਰਤਾਂ ਦੀ ਸਮਾਪਤੀ ਉਤੇ ਕਰਦੇ ਹਨ ਸਨਾਤਨੀ ਵਿਚਾਰਾਂ ਵਾਲੇ ਹਿੰਦੂ ਜਦੋਂ” ਕਿਸੇ ਇੱਛਾ ਦੀ ਪੂਰਤੀ ਦੇ ਵਿਚਾਰ ਨਾਲ ਬਹੁਤ ਸਾਰੇ ਵਰਤ ਸੁਖ ਲੈਦੇ ਹਨ ਤਾਂ ਮਿਥੇ ਹੋਏ ਵਰਤ ਪੂਰੇ ਹੋ ਜਾਣ ਉਤੇ ਕਿਸੇ ਸ਼ੁਭ ਦਿਨ ਦਿਹਾੜੇ ਵਿਸ਼ੇਸ਼ ਵਿਧੀ ਨਾਲ ਵਰਤ ਪੂਜ ਕੇ ਉਜਾਪਨ ਕਰਦੇ ਹਨ ਉਜਾਪਨ ਤੋ“ ਬਗ਼ੈਰ ਵਰਤ ਸੋਪੂਰਨ ਨਹੀਂ" ਹੁੰਦਾ

ਉਜਾਪਨ ਕਰਨ ਵਾਲ਼ਾ ਉਸ_ ਦਿਨ ਕੁਝ

,ਨਹੀ' ਖਾਂਦਾ ਸਵੇਰੇ ਸਵੇਰੇ ਕਿਸੇ ਪਾਂਥੇ ਨੂੰ ੬੬ ਜਾਂਦਾ ਹੈ ਜੋ ਘਰ ਦੀ ਕਿਸੇ ਗ੍ੱ ਠੇ ਦੀ

6

ਅਧਿਕਾਰ ਸਮੇ' ਉਜੈਨ ਆਖਣਾ ਗੌਰਵ ਗੈਵਾ ਬੈਠਾ 2੭

ਉਜੈਨ ਸੈਬੈਧੀ ਪ੍ਰਥਮ ਉਲੇਖ ਬੁੱਧ ਧਰਮ ਦੇ ਪਾਲੀ ਗ੍ਰੌਥਾਂ ਵਿਚ ਮਿਲਦਾ ਹੈ। ਬੁੱਧ ਅਤੇ ਉਨ੍ਹਾਂ ਤੋਂ ਪੂਰਵ ਕਾਲ ਦੇ ਭਾਰਤ ਦੇ ਸੋਲਾਂ ਮਹਾਂਜਨਪਦਾਂ ਵਿਚੋ ਅਵੰਤੀ ਨੂੰ ਵਿਸ਼ਿਸ਼ਟ ਸਥਾਨ ਪ੍ਰਾਪਤ ਸੀ ਉਜੈਨ ਅਵੈਤੀ ਦੀ ਹੀ ਰਾਜਧਾਨੀ ਸੀ , __ਸਕੌਦ ਪੁਰਾਣ ਅਨੁਸਾਰ ਜਦੋ ਦੈੱਤ ਆਪਣੇ ਗੁਰੂ ਸ਼ੁਕਰ ਦੇ ਆਦੇਸ਼ ਉਤੇ ਜਯੈਤ ਤੋਂ ਅੰਮ੍ਰਿਤ ਦਾ ਘੜਾ ਖੋਹ ਕੇ ਲੈ ਗਏ ਤਾਂ ਇਸ ਖੋਹ-ਖੁਹਾਈ ਵਿਚ ਚਾਰ ਅਸਥਾਨਾਂ ਉਤੇ ਅੰਮ੍ਰਿਤ ਦੀਆਂ ਬੂੰਦ!

ਪੋਜਾਬੀ ਲੋਕਧਾਰਾ ਵਿਸ਼ਵ ਕੋਸ਼

ਉਠਾਲੇ ਤੋ” ਭਾਵ ਸੋਗ ਵਿਚ ਸੱਥਰ (ਜ਼ਿਮੀ') ਉਤੇ ਪਿਆਂ ਨੂੰ ਉਠਾਣਾ ਹੈ ਹਿੰਦੂਆਂ ਵਿਚ ਸੋਗ ਦੇ ਦਿਨਾਂ ਵਿਚ ਭੁੰਜੇ ਬੇਠਣ ਦਾ ਰਿਵਾਜ ਹੈ ਕੁਲ ਦੇ ਜੀਅ ਰਾਂਤ ਨੂੰ ਵੀ ਭਏੰ ਉਤੇ ਹੀ ਦਰੀ ਵਿਛਾ ਕੇ ਸੋੱਦੇ ਹਨ ਇਨ੍ਹੀਂ ਦਿਨੀ ਪਰਿਵਾਰ ਦਾਂ ਕੋਈ ਜੀਅ ਮੰਜੇ ਉਤੇ ਨਾ ਤਾਂ ਬੈਠਦਾ ਹੈ ਅਤੇ ਨਾ ਹੀ ਸੌਦਾ ਹੈ। ਉਠਾਲੋਂ ਵਾਲੋ ਦਿਨ ਮ੍ਰਿਤਕ ਦੀ ਅੰਤਮ ਰਸਮ ਮਗਰੋ” ਘਰ ਦੇ ਲੋਕਾਂ ਨੂੰ ਸੱਥਰ ਤੋ" ਉਠਾ ਦਿਤਾ ਜਾਂਦਾ ਹੈ ਅਤੇ ਉਹ ਮੰਜੀਆਂ ਉਤੇ ਉਠਣ ਬੈਠਣ ਅਤੇ _

` ਇਸ ਬਿਨਾਂ ਨਿਮਾਜ਼ ਕਬੂਲ ਨਹੀ"

ਅਤੇ ਨੌਂ“ ਗ੍ਰਹਿ ਸਥਾਪਿਤ ਕਰਦਾ ਹੋਮ ਡਿਗੀਆਂ

੨੨ ੩੮ ੨੨੨੨੩ ੨. ੩੨====== `= ੨੨੨੨੧੬-੨

ਉਜਾਪਨ ਕਰਨ ਵਾਲਾ ਇਸ਼ਨਾਨ ਕਰਨ ਮਗਰੋ” ਇਸੇ ਚੌ'ਕ ਸਾਹਮਣੇ ਮੌਨ ਧਾਰ ਕੇ ਬੈਠ ਜਾਂਦਾ ਹੈ ਅਤੇ ਪਾਂਧੇ ਤੋ ਮੰਤਰ ਸੁਣਦਾ ਰਹਿੰਦਾ ਹੈ ਇਸ ਤਰ੍ਹਾਂ- ਨੌ" ਗ੍ਰਹਿਆਂ ਅਤੇ ਦੇਵੀ ਦੇਵਤਿਆਂ ਦੀ ਪੂੰਜਾ ਮਗਰੋ' ਪਾਂਧੇ ਨੂੰ ਭੋਜਨੇ 'ਖਵਾ ਕੇ - ਦੱਖਣਾ ਦਿਤੀ ਜਾਂਦੀ ਹੈ

'(6-37) ਉਛੂ :

(ਅਰਬੀ-ਵੁਜੂ) ਨਮਾਜ਼ ਪੰੜ੍ਹਨ ਤੋ ਪਹਿਲਾਂ ਮੁਸਲਮਾਨੀ ਵਿਧੀ ਅਨੁਸਾਰ ਮ੍ਹੰਹ ਅਤੇ ਹੱਥ ਪੈਰ ਆਦਿ ਧੋ ਕੇ ਪਵਿਤਰ ਹੋਣ ਦੀ ਕਿਰਿਆ ਨਿਮਾਜ਼ ਪੜ੍ਹਨ ਤੋ ਪਹਿਲਾਂ ਉਜ੍ਹ ਕਰਨਾ ਜ਼ਰੂਰੀ ਹੈ, ਪੈਦੀ 'ਉਠੁ ਫਰੀਦਾ ਉਜ੍ਹ ਸਾਜਿ ਸੂਬਹ ਨਿਵਾਜ ਗੁਜਾਰਿ' (ਸਲੋਕ ਫ਼ਰੀਦ) ਮੁਸਲਮਾਨੀ ਅਕੀਦੇ ਅਨੁਸਾਰ ਜੇ ਕੋਈ' ਸ਼ਖ਼ਸ ਉਜ਼ੂ ਸਾਜੇ.ਬਿਨਾਂ ਪਲੀਤ ਅਵਸੁਥਾ ਵਿਚ ਨਮਾਜ਼ ਪੜ੍ਹੇ ਤਾੰ ਸ਼ੈਤਾਨ ਉਸ ਦੇ ਸਰੀਰ ਉਤੇ ਕਾਬਜ਼ ਹੋ ਜਾਂਦਾ ਹੈ (ਵੇਖੋ : ਵੁਜ਼ੂ)

(ਉ-38) ਉਜੋਨ : ਮਾਲਵਾ' ਦੇਸ਼ ਦੀ ਪੁਰਾਣੀ ਰਾਜਧਾਨ], ਜਿਸ ਦਾ ਪ੍ਰਾਚੀਨ - ਨਾਉ“ 'ਉਜਯਿਨੀ' ਸੀ ਉਜੈਨ

ਭਾਰਤ ਦੀਆਂ ਸਤ ਪਵਿਤ੍ਰ ਪੁਰੀਆਂ ਵਿਚੋ” ਇਕ `

ਹੈ ਇਥੇ ਮਹਾਂ ਕਾਲ ਦਾ ਇਕ ਬਹੁਤ ਪੁਰਾਣਾ ਮੰਦਰ ਹੈ, ਜਿਸ ਦੀ ਯਾੜ੍ਰਾ ਲਈ ਦੂਰੋ' ਦੂਰੋ ਯਾਤ੍ਰੀ ਆਉਦੇ ਹਨ

-ਪਹਿਲੀ ਸਦੀ ਪੂਰਬੀ ਈਸਵੀ ਵਿਚ ਉਜੈਨ ਮਾਲਵਾ ਗਣਤੌਤ੍ਰ ਦੀ ਰਾਜਧਾਨੀ ਸੀ ਇਥੋਂ' ਦੇ ਰਾਜੇ ਵਿਕ੍ਰਮਾਦਿਤਯ ਨੇ 57 ਈਸਵੀ ਪੂਰਬੀ ਵਿਚ

ਸਕਾਂ ਨੂੰ ਪ੍ਰਾਜਿਤ੍ਹ ਕਰ ਕੇ ਇਕ ਸੈਮਤ ਚਲੂਇਆ ਜਿਸ ਨੂੰ ਅੱਜ ਕਲ੍ਹ ਬਿਕਰਮੀ ਸੈਮਤ ਕਹਿੰਦੇ ਹਨ (ਵੇਖੋ : ਸੰਮਤ) ਰਾਜ' ਭੋਜ ਦੇ ਸਮੇ' ਉਜੈਨ ਅਤੇ ਧਾਰਾ ਨਗਰੀ ਕਲਾ, ਵਿਦਿਆ ਅਤੇ _ਸੈਸਕ੍ਰਿਤੀ

_ ਦਾ ਕੇ'ਦੌਰ ਸਨ, ਪਰ ਮੁਸਲਮਾਨਾਂ ਦੇ ਰਾਜ-

$।। 5300੫ 130 5101 ]। ੬10੧੪

ਦਿ ਇਕ ਅਸਥਾਨ 'ਉਜੈਨ

ਸੀ ਬਾਭੀ ਤਿੰਨ ਨਗਰ ਹਰਿਦੁਆਰ, ਪ੍ਯਾਗ ਅਤੇ ਨਾਸਿਕ ਸਨ ਇਨ੍ਹਾਂ ਚੌਹਾਂ ਅਸਥਾਨਾਂ ਉਤੇ ਵਾਰੋਂ ਵਾਰੀ ਕੁੰਭ ਦਾ ਮੇਲਾ ਲਗਦਾ ਹੈ ਉਜੈਨ ਵਿਚ ਕੁੰਭ ਦਾ ਮੇਲਾ ਉਢੋ' ਭਰਦਾ ਹੈ ਜਦੋ' ਸੂਰਜ, ਚੰਦ੍ਰਮਾ ਅਤੇ ਬਿਰਹਸਪਤੀ ਤਿੰਨੋਂ“ ਗ੍ਰਹਿ ਅਮਾਵਸ ਦੇ ਦਿਨ ਕੁੰਭ ਰਾਸ਼ੀ ਵਿਚ ਹੁੰਦੇ ਹਨ (ਵੇਖੋ : ਕੁੰਭ)

(6-39) ਉਠਾਅ ਦੀਆਂ ਰੋਟੀਆਂ :

ਮੋਏ ਪ੍ਰਾਣੀ ਨਮਿਤ ਦਾਨ ਕੀਤੀਆਂ ਰੋਟੀਆਂ;

ਪੱਛਮੀ ਪੰਜਾਬ ਦੇ ਮੁਸਲਮਾਨਾਂ ਵਿਚ ਪ੍ਰਾਣੀ ਦੀ

ਮੌਤ ਦੇ